ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਕੈਪਟਨ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦਾ ਧੰਨਵਾਦ ਕੀਤਾ। ਕੈਪਟਨ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੇ ਕੈਪਟਨ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਸੁਨੀਲ ਜਾਖੜ, ਓਪੀ ਸੋਨੀ ਬਲਬੀਰ ਸਿੰਘ ਸਿੱਧੂ ਸਾਧੂ ਸਿੰਘ ਧਰਮਸੋਤ, ਵਿਜੇਂਦਰ ਸਿੰਗਲਾ ਅਤੇ ਸੁਖਜਿੰਦਰ ਰੰਧਾਵਾ ਮੌਜੂਦ ਰਹੇ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਆਪਣੇ ਦੁਆਰਾ ਕੀਤੇ ਗਏ ਕਾਰਜਾਂ ਦਾ ਬਿਉਰਾ ਦੇ ਰਹੇ ਹਨ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਚੋਣਾਂ ਦੇ ਸਮੇਂ ਨੁਖਤੀਆਂ ਦੇ ਨਾਲ ਸ਼ੁਰੂਆਤ ਕੀਤੀ ਸੀ।
https://www.facebook.com/LivingIndiaNewschannel/videos/262049451352393/
ਉਹਨਾਂ ਦਾ ਪਹਿਲਾ ਨੁਖਤਾ ਪਾਣੀ ਨੂੰ ਲੈਕੇ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਪਾਣੀ ਦੀ ਹਿਫਾਜ਼ਤ ਕਰਨਗੇ। ਇਸ ਸੰਬੰਧੀ ਉਹ ਕੋਰਟ ਚ ਨੀ ਪੂਰੀ ਪੈਰਵੀ ਕਰ ਰਹੇ ਹਨ ਕਿ ਪੰਜਾਬ ਕੋਲ ਪਾਣੀ ਨਹੀਂ ਹੈ। ਉਹਨਾਂ ਦਾ ਦੂਜਾ ਨੁਖਤਾ ਨਸ਼ੇ ਨੂੰ ਲੈਕੇ ਸੀ। ਨਸੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 21985 ਮਾਮਲਿਆਂ ਨੂੰ ਰਜਿਸਟਰ ਕੀਤਾ ਜਾ ਚੁੱਕਾ ਹਨ ਤੇ 26088 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਕਰੀਬ 562 ਕਿਲੋ ਗ੍ਰਾਮ ਨਸ਼ੀਲੇ ਪਦਾਰਥ ਨੂੰ ਬਰਾਮਦ ਕਰਨ ਵਿੱਚ ਵੀ ਸਫਲਤਾ ਹਾਸਿਲ ਕੀਤੀ ਹੈ। ਨਾਲ ਹੀ ਉਹਨਾਂ ਨੇ 171 ਨਸ਼ਾ ਛੁੜਾਉ ਕੇਂਦਰਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਕਿਸਾਨ ਕਰਜਮੁਆਫੀ ਉਹਨਾਂ ਦੀ ਤੀਜਾ ਨੁਖਤਾ ਸੀ। ਉਹਨਾਂ ਦੀ ਸਰਕਾਰ ਵੱਲੋਂ 5.83 ਲੱਖ ਕਿਸਾਨਾਂ ਨੂੰ ਰਾਹਤ ਦੇਣ ਦੇ ਲਈ ਕਰੀਬ 4736 ਕਰੋੜ ਦਾ ਕਰਜਮੁਆਫੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜਦੋ ਤੱਕ ਕੇਂਦਰ ਸਰਕਾਰ ਉਹਨਾਂ ਦੀ ਮਦਦ ਨਹੀਂ ਕਰੇਗੀ ਉਂਦੋਂ ਤੱਕ ਪੂਰੀ ਰਾਹਤ ਨਹੀਂ ਦਿੱਤੀ ਜਾ ਸਕਦੀ। ਘਰ ਘਰ ਰੁਜਗਾਰ ਦੇਣਾ ਉਹਨਾਂ ਦਾ ਪੰਜਵਾ ਨੁਖਤਾ ਸੀ ਜਿਸ ਚ ਉਹਨਾਂ ਨੇ 2 ਲੱਖ 70 ਹਜਾਰ ਨੌਕਰੀਆਂ ਦਿੱਤੀ। 40000 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ। ਉਹਨਾਂ ਦਾ ਮਹਿਲਾਵਾਂ ਨੂੰ 50 ਫੀਸਦੀ ਰਿਜ਼ਰਵੇਸ਼ਨ ਦੇਣਾ ਉਹਨਾਂ ਦਾ ਛੇਵਾਂ ਨੁਖਤਾ ਸੀ। ਫ੍ਰੀ ਹੋਸਜਿੰਗ ਉਹਨਾੰਂ ਦਾ 7ਵਾਂ ਨੁਸਖਾ ਸੀ। ਇਸ ਤੋਂ ਇਲਾਵਾ ਕੇਅਰੀੰਗ ਫਾਰ ਵਿਕਰ ਸੈਸ਼ਨ ਉਹਨਾਂ ਦਾ 8ਵਾਂ ਨੁਸਖਾ ਸੀ। ਇਸ ਦੌਰਾਨ ਸੁਨੀਲ ਜਾਖੜ ਨੇ ਵਿਰੋਧਿਆਂ ਨੂੰ ਨਿਸ਼ਾਨੇ ਤੇ ਲਿਆ।
