ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਲਈ 543 ਸੀਟਾਂ ਦੇ ਲਈ ਚੋਣਾਂ ਲਈ ਐਲਾਨ ਹੋ ਚੁੱਕਿਆ ਹੈ। ਦਸ ਦਈਏ ਕਿ ਲੋਕਸਭਾ ਚੋਣਾਂ 7 ਗੇੜੇ ਵਿੱਚ ਹੋਣਗੀਆਂ। ਇਸ ਚੋਣਾਂ 11 ਅਪ੍ਰੈਲ ਤੋਂ 19 ਮਈ ਤੱਕ ਹੋਣਗੀਆਂ।
ਜਿਸਦੇ ਨਤੀਜੇ 23 ਮਈ ਨੂੰ ਆਉਣਗੇ। ਇਸ ਤੋਂ ਇਲਾਵਾ ਇਹ ਵੀ ਦਸ ਦਈਏ ਕਿ ਜੰਮੂ-ਕਸ਼ਮੀਰ ਚ ਵਿਧਾਨ ਸਭਾ ਚੋਣਾਂ ਨਹੀਂ ਹੋਣਗੀਆਂ. 4 ਸੂਬਿਆਂ ਓਡੀਸ਼ਾ, ਸਿੱਕਮ, ਅਰੁਣਾਚਲ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ ਲੋਕ ਸਭਾ ਚੋਣਾਂ ਨਾਲ ਹੋਣਗੀਆਂ।

