ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਹਰ ਕਿਸੀ ਲੜਕੀ ਲਈ ਇਕ ਸੁਪਨਾ ਹੁੰਦਾ ਹੈ ਕਿ ਉਸਦਾ ਵਿਆਹ ਇਕ ਚੰਗੇ ਮੁੰਡੇ ਨਾਲ ਹੋਵੇ। ਜੋ ਉਸਦਾ ਹਰ ਕਦਮ ਤੇ ਉਸਦਾ ਸਾਥ ਦੇਵੇ। ਪਰ ਪੰਜਾਬ ਦੇ ਕਈਆਂ ਅਜਿਹੀਆਂ ਕੁੜੀਆਂ ਹਨ ਜਿਹਨਾਂ ਦਾ ਇਹ ਸੁਪਨਾ ਪੂਰਾ ਨਾ ਹੋ ਸਕੀਆ। ਪੰਜਾਬ ਦੀਆਂ ਕਈ ਅਜਿਹਾ ਕੁੜੀਆਂ ਹਨ ਜਿਹਨਾਂ ਦੇ ਪਤੀ ਧੋਖਾ ਦੇ ਕੇ ਵਿਦੇਸ਼ ਚਲੇ ਗਏ ਹਨ। ਸੂਤਰਾਂ ਤੋ ਪਤਾ ਚਲਿਆ ਹੈ ਕਿ ਪੰਜਾਬ ਚ ਕਰੀਬ 40,000 ਔਰਤਾਂ ਹਨ ਜੋ ਹਾਲੇ ਵੀ ਆਪਣੇ ਪ੍ਰਵਾਸੀ ਪਤੀਆਂ ਦਾ ਇੰਤਜਾਰ ਕਰ ਰਹੀਆਂ ਹਨ।
ਦੱਸਣਯੋਗ ਗੱਲ ਹੈ ਕਿ ਇਹ ਉਹ ਔਰਤਾਂ ਹਨ ਜੋ ਅੱਜ ਵੀ ਇਸ ਆਸ ਤੇ ਜਿਉਂਦੀਆਂ ਹਨ ਕਿ ਉਹਨਾਂ ਦੇ ਪਤੀ ਕਦੇ ਨਾ ਕਦੇ ਵਾਪਿਸ ਜਰੂਰ ਆਉਣਗੇ। ਪਰ ਉਹਨਾਂ ਦੇ ਪਤੀ ਵਾਪਿਸ ਨਹੀਂ ਆਉਦੇ ਹਨ ਤੇ ਉਹ ਪੰਜਾਬ ਵਿੱਚ ਸਿਰਫ ਇਕ ਜਿਉਂਦੀ ਲਾਸ਼ ਬਣਕੇ ਰਹਿ ਜਾਂਦੀਆਂ ਹਨ। ਇਸ ਤਰ੍ਹਾਂ ਦੇ ਮਾਮਲੀਆਂ ਨੂੰ ਲੈਕੇ ਸਰਕਾਰ ਹੁਣ ਸਖਤ ਹੋ ਗਈ ਹੈ ਤੇ ਇਹਨਾਂ ਭਗੋੜੇ ਲਾੜੀਆਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਨੇ ਕਰੀਬ 627 ਐਨਆਰਆਈਜ਼ ਨੂੰ ਭਗੋੜਾ ਕਰਾਰ ਕਰ ਦਿੱਤਾ ਹੈ। ਇਹਨਾਂ ਹੀ ਨਹੀਂ ਕੁਝ ਦਿਨ ਪਹਿਲਾ ਭਾਰਤੀ ਵਿਦੇਸ਼ ਮੰਤਰਾਲੇ ਨੇ ਕਰੀਬ 45 ਐਨਆਰਆਈਜ਼ ਦੇ ਪਾਸਪੋਰਟ ਰੱਦ ਕਰ ਦਿੱਤੇ ਗਏ ਹਨ ਜੋ ਆਪਣੀ ਪਤਨੀਆਂ ਨੂੰ ਵਿਆਹ ਕਰਵਾ ਕੇ ਵਿਦੇਸ਼ ਭੱਜ ਗਏ ਹਨ।


