ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸਰਹੱਦੀ ਇਲਾਕੀਆਂ ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਇਸਦੇ ਚੱਲਦੇ ਫਰੀਦਕੋਟ ਦੇ ਬਾਬਾ ਫਰੀਦ ਮੈਡਿਕਲ ਕਾਲਜ ਨੇ ਆਪਣੇ ਅਧਿਨ ਚੱਲ ਰਹੇ ਸ਼੍ਰੀ ਗੋਬਿੰਦ ਸਿੰਘ ਸਰਕਾਰੀ ਹਸਪਤਾਲ ਦੇ ਸਾਰਿਆਂ ਡਾਕਟਰਾਂ ਦੀ ਛੁੱਟੀ ਰੱਦ ਕਰ ਦਿੱਤੀ ਹੈ।
ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਡਾਕਟਰ ਛੁੱਟੀ ਤੇ ਨੇ ਉਨ੍ਹਾਂ ਨੂੰ ਵੀ ਵਾਪਸ ਬੁਲਾ ਦਿੱਤਾ ਗਿਆ ਹੈ। ਇਸ ਤੇ ਕਾਲਜ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਜੰਗ ਦੇ ਮਾਹੌਲ ਕਰਕੇ ਇਹ ਫੈਸਲਾ ਲਿਆ ਗਿਆ ਹੈ..ਅਤੇ ਜੱਦ ਤਕ ਇਹ ਮਾਹੌਲ ਬਣਿਆ ਰਹੁਗਾ ਤੱਦ ਤੱਕ ਜੇ ਆਦੇਸ਼ ਜਾਰੀ ਰਹਨਗੇ।


