ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਤੇ ਨਕੇਲ ਕੱਸਣ ਦੇ ਲਈ ਭਾਰਤ ਵੱਲੋਂ ਵਰਤੀ ਗਈ ਨੀਤੀ ਰੰਗ ਲਾ ਰਹੀ ਹੈ। ਭਾਰਤ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ। ਨਾਲ ਹੀ ਇਸ ਕਾਰਵਾਈ ਤੋਂ ਭਾਰਤ ਦਾ ਸਾਥ ਹੁਣ ਵਿਦੇਸ਼ ਵੀ ਦੇਣ ਲਈ ਤਿਆਰ ਹੈ। ਦਸ ਦਈਏ ਕਿ ਭਾਰਤ ਦੀ ਇਸ ਕਾਰਵਾਈ ਤੋਂ ਬਾਅਦ ਭਾਰਤ ਨਾਲ ਅਮੇਰਿਕਾ, ਫਰਾਂਸ ਅਤੇ ਬ੍ਰਿਟੇਨ ਦਾ ਸਾਥ ਮਿਲ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਅਮੇਰਿਕਾ, ਬ੍ਰਿਟੇਨ ਤੇ ਫਰਾਂਸ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਚ ਇਕ ਮਤਾ ਪਾਸ ਕੀਤਾ ਹੈ। ਦਸ ਦਈਏ ਕਿ ਜੈਸ਼-ਏ-ਮੁਹੰਮਦ ਸਰਗਨਾ ਮਸੂਦ ਅਜਹਰ ਨੂੰ ਬਲੈਕਲਿਸਟ ਦੇ ਲਈ ਮਤਾ ਪਾਸ ਕੀਤਾ ਗਿਆ ਹੈ। ਇਸਦੇ ਇਲਾਵਾ ਮਤੇ ਵਿੱਚ ਦੇਸ਼ਾਂ ਦੇ 15 ਮੈਂਬਰਾਂ ਨੇ ਅਜਹਰ ਦੀ ਅੰਤਰਰਾਸ਼ਟਰੀ ਯਾਤਰਾ ਤੇ ਰੋਕ ਅਤੇ ਜਾਇਜਾਦ ਨੂੰ ਜਬਤ ਕਰਨ ਦੀ ਵੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਮੈਂਬਰਾਂ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਖੜੇ ਹਨ।

