ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਦੇ ਨੇੜਲੇ ਪਿੰਡ ਗਾਜ਼ੀਪੁਰ ਦੇ ਨੌਜਵਾਨ ਕਾਰੋਬਾਰੀ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਲਾਸ਼ ਘਰ ਦੇ ਗੁਸਲਖ਼ਾਨੇ ਵਿੱਚ ਲਟਕਦੀ ਹੋਈ ਮਿਲੀ। ਜਿਸ ਕਾਰਨ ਘਰ ਵਿੱਚ ਸੋਗ ਦਾ ਮਾਹੌਲ ਬਣਇਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਨੌਜਵਾਨ ਦਾ ਕੁਝ ਸਮੇਂ ਪਹਿਲਾ ਹੀ ਵਿਆਹ ਹੋਇਆ ਸੀ ਤੇ 6 ਦਿਨ ਪਹਿਲਾ ਹੀ ਆਪਣੇ ਹਨੀਮੂਨ ਤੌਂ ਵਾਪਿਸ ਆਇਆ ਸੀ।
ਇਸ ਤੋਂ ਬਾਅਦ ਉਸਨੇ ਇਹ ਕਦਮ ਚੁੱਕਿਆ। ਮਿਲੀ ਜਾਣਕਾਰੀ ਦੇ ਅਨੁਸਾਰ ਨੌਜਵਾਨ ਰੰਗਰੋਗਨ ਦਾ ਕੰਮ ਕਰਦਾ ਸੀ। ਤੇ ਆਪਣੀ ਪਤਨੀ ਤੋਂ ਕਾਫੀ ਪਰੇਸ਼ਾਨ ਸੀ। ਨੌਜਵਾਨ ਦੀ ਲਾਸ਼ ਕੋਲੋਂ ਉਸ ਵੱਲੋਂ ਲਿਖਿਆ ਹੋਇਆ ਇਕ ਪੱਤਰ ਵੀ ਮਿਲਿਆ ਹੈ ਜਿਸ ਤੇ ਉਸਨੇ ਆਪਣੀ ਖੁਦਕੁਸ਼ੀ ਦਾ ਜਿੰਮੇਵਾਰ ਆਪਣੀ ਪਤਨੀ ਠਹਿਰਾਇਆ ਹੈ। ਉਸਨੇ ਇਸ ਪੱਤਰ ਵਿੱਚ ਲਿਖਿਆ ਹੈ ਕਿ ਉਸਦੀ ਪਤਨੀ ਉਸਨੂੰ ਆਪਣੇ ਨਾਲ ਅਤੇ ਉਸਦੇ ਪਰਿਵਾਰ ਦੇ ਨਾਲ ਗਲਤ ਕਰਨ ਦੀ ਧਮਕੀ ਦਿੰਦੀ ਰਹਿੰਦੀ ਹੈ ਜਿਸ ਕਾਰਨ ਉਹ ਇਹ ਕਦਮ ਚੁੱਕ ਰਿਹਾ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

