ਜਲੰਧਰ ਵਿਖੇ ਗਾਇਕ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਦਾ ਵਿਆਹ ਹੋ ਗਿਆ ।

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦਾ ਜਲੰਧਰ ਸ਼ਹਿਰ ਇਕ ਵਾਰ ਫਿਰ ਇਕ ਸਟਾਰ ਕਲਾਕਾਰ ਦੇ ਵਿਆਹ ਦਾ ਗਵਾਹ ਬਣਿਆ । ਜਲੰਧਰ ਵਿਖੇ ਕਲ ਰਾਜ ਗਾਇਕ ਹੰਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦਾ ਜਲੰਧਰ ਸ਼ਹਿਰ ਇਕ ਵਾਰ ਫਿਰ ਇਕ ਸਟਾਰ ਕਲਾਕਾਰ ਦੇ ਵਿਆਹ ਦਾ ਗਵਾਹ ਬਣਿਆ । ਜਲੰਧਰ ਵਿਖੇ ਕਲ ਰਾਜ ਗਾਇਕ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਦਾ ਵਿਆਹ ਹੋ ਗਿਆ । ਇਸ ਵਾਰ ਜਲੰਧਰ ਦੀ ਬਹੁ ਬਣੀ ਮਸ਼ਹੂਰ ਟੀ ਵੀ ਐਕਟਰ ਮਾਨਸੀ ਸ਼ਰਮਾ । ਜਿਕਰਜੋਗ ਹੈ ਕਿ ਯੁਵਰਾਜ ਹੰਸ ਕਈ ਪੰਜਾਬੀ ਫ਼ਿਲਮਾਂ ਵਿਚ ਆਪਣੀ ਅਦਾਇਗੀ ਦਾ ਹੁਨਰ ਦਿਖਾ ਚੁੱਕਾ ਹੈ ਉਦਰ ਮਾਨਸੀ ਸ਼ਰਮਾ ਵੀ ਟੀ ਵੀ ਸੀਰੀਅਲ ” ਦੇਵੋਂ ਕੇ ਦੇਵ ਮਹਾਦੇਵ, ਉਤਰਨ, ਪਵਿਤਰ ਰਿਸ਼ਤੇ ” ਵਿਚ ਆਪਣਾ ਹੁਨਰ ਦਿਖਾ ਚੁਕੀ ਹੈ।

ਕਰੀਬ ਦੋ ਸਾਲ ਪਹਲੇ ਇਕ ਪ੍ਰੋਗਰਾਮ ਤੋਂ ਸ਼ੁਰੂ ਹੋਈ ਇਨਾਂ ਦੀ ਦੋਸਤੀ ਕਲ ਪੂਰੀ ਉਮਰ ਦੇ ਸਾਥ ਵਿਚ ਬਦਲ ਗਈ। ਕਲ ਰਾਤ ਹੋਈ ਵਿਆਹ ਦੀ ਪਾਰਟੀ ਵਿਚ ਪੂਰੇ ਪਰਿਵਾਰ ਨੇ ਮਹਿਮਾਨਾਂ ਨਾਲ ਮਿਲਕੇ ਜੰਮਕੇ ਨਾਚ ਗਾਣਾ ਕੀਤਾ । ਜਿਕਰਜੋਗ ਹੈ ਕਿ ਇਸਤੋਂ ਪਹਿਲੇ ਵੀ ਜਲੰਧਰ ਕ੍ਰਿਕੇਟਰ ਹਰਭਜਨ ਸਿੰਘ ਤੇ ਐਕਟਰ ਗੀਤਾਂ ਬਸਰਾ ਅਤੇ ਕੌਮੇਡੀਕਣ ਕਪਿਲ ਸ਼ਰਮਾ ਦੇ ਵਿਆਹ ਦਾ ਗਵਾਹ ਬਣ ਚੁੱਕਿਆ ਹੈ |

Watch Video

Leave a Reply

Your email address will not be published. Required fields are marked *