ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਏਅਰ ਇੰਡੀਆ ਦੀ ਇੱਕ ਉਡਾਨ ‘ਚ ਯਾਤਰੀ ਨੁੰ ਖਾਣੇ ‘ਚ ਕੋਕਰੋਚ ਮਿਲਣ ਦੀ ਘਟਨਾ ਸਾਹਮਣੇ ਆਈ ਸੀ।
Cockroach In Food Served At Air India #Bhopal #Mumbai flight @airindiain @News18India @News18lokmat @CNNnews18 pic.twitter.com/Po6n6wUxo1
— Manoj Khandekar (@manojkhandekar) February 2, 2019
ਦੱਸ ਦਈਏ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਏਅਰ ਇੰਡੀਆ ਨੇ ਇਸ ਮਾਮਲੇ ਦੇ ਕਾਰਨ ਮੁਆਫੀ ਮੰਗ ਲਈ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਏਅਰ ਇੰਡੀਆ ਵਿੱਚ ਅੰਦਰੂਨੀ ਸੁਧਾਰ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਏਅਰ ਇੰਡੀਆ ਨੇ ਟਵੀਟ ਰਾਹੀ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ ਆਪਣੇ ਯਾਤਰੀਆਂ ਤੋਂ ਮੁਆਫੀ ਮੰਗਦੇ ਹਾਂ। ਦੱਸਣਯੋਗ ਗੱਲ ਹੈ ਕਿ ਭੋਪਾਲ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਉਡਾਨ ਦੌਰਾਨ ਇਕ ਯਾਤਰੀ ਦੇ ਖਾਣੇ ਵਿੱਚੋਂ ਕੋਕਰੋਚ ਨਿਕਲਿਆ ਸੀ। ਇਸ ਦੀ ਕੁਝ ਤਸਵੀਰਾਂ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋਇਆ ਸੀ।




