ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 1984 ਸਿੱਖ ਕਤਲੇਆਮ ਮਾਮਲੇ ’ਚ ਯੂਪੀ ਸਰਕਾਰ ਨੇ SIT ਦਾ ਗਠਨ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਾਨਪੁਰ ਵਿੱਚ ਹੋਏ 1984 ਸਿੱਖ ਕਤਲੇਆਮ ਦੇ ਦੰਗਿਆਂ ਦੀ ਜਾਂਚ ਕਰਨ ਲਈ ਯੂਪੀ ਸਰਕਾਰ ਵੱਲੋਂ SIT ਟੀਮ ਦਾ ਗਠਨ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਸਾਬਕਾ DG ਅਤੁਲ ਨੰਦਾ ਦੀ ਅਗਵਾਈ ਹੇਠ ਇਹ ਟੀਮ ਬਣਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗਠਿਤ ਕੀਤੀ ਗਈ SIT ਦੀ ਟੀਮ ਨੂੰ 6 ਮਹੀਨੇ ਦੇ ਅੰਦਰ ਹੀ ਰਿਪੋਰਟ ਨੂੰ ਦਾਖਿਲ ਕਰਨਾ ਪਵੇਗਾ।
ਦੱਸਣਯੋਗ ਗੱਲ ਹੈ ਕਿ ਕਾਨਪੁਰ ਦੰਗਿਆਂ ਵਿੱਚ ਤਕਰੀਬਨ 125 ਲੋਕ ਮਾਰੇ ਗਏ ਸੀ। ਜਿਸ ਦੀ ਜਾਂਚ ਦੇ ਲਈ ਇਸ ਟੀਮ ਨੂੰ ਬਣਾਇਆ ਗਿਆ ਹੈ।


