ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਐਮਾਜ਼ਨ ਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਹਾਲੇ ਥਮੀਆਂ ਨਹੀਂ ਸੀ ਕਿ ਫਲਿੱਪਕਾਰਟ ਨੇ ਵੀ ਉਸੇ ਤਰ੍ਹਾਂ ਹੀ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਦਿੱਤੀ। ਦੱਸ ਦਈਏ ਕਿ ਫਲਿੱਪਕਾਰਟ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਨੂੰ ਪਾਇਦਾਨ ਵਿੱਚ ਛਾਪ ਕੇ ਉਸਨੂੰ ਵੇਚੀਆ ਜਾ ਰਿਹਾ ਸੀ। ਜਿਸ ਦੀ ਤਸਵੀਰਾਂ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਸੀ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਨੂੰ ਕਾਫੀ ਭੱਖਦਾ ਹੋਏ ਦੇਖ ਕੇ ਫਲਿੱਪਕਾਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੁਆਫੀ ਮੰਗ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਫਲਿੱਪਕਾਰਟ ਨੇ ਟਵੀਟ ਦੇ ਰਾਹੀ SGPC ਤੋਂ ਮੁਆਫੀ ਮੰਗੀ ਹੈ। ਨਾਲ ਹੀ ਉਹਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਤਸਵੀਰ ਵਾਲੇ ਪਾਇਦਾਨ ਨੂੰ ਹਟਾ ਵੀ ਦਿੱਤਾ ਹੈ। ਦੱਸਣਯੋਗ ਗੱਲ ਹੈ ਕਿ ਐਮਾਜ਼ਨ ਨੇ ਵੀ ਇਸੇ ਤਰ੍ਹਾਂ ਦੀ ਗਲਤੀ ਕੀਤੀ ਸੀ ਜਿਸ ਕਾਰਨ ਉਹਨੇ ਵੀ ਮੁਆਫੀ ਮੰਗਤੇ ਹੋਏ ਆਪਣੀ ਗਲਤੀ ਨੂੰ ਮੰਨੀ ਸੀ।


