ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੈਰਿਜ ਪੈਲੇਸ ਤੋਂ ਬਾਹਰ ਹੰਗਾਮਾ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਮੈਰਿਜ ਪੈਲੇਸ ਦੇ ਬਾਹਰ ਇਕ ਲੜਕੀ ਨੇ ਲੜਕੇ ਦੀ ਚੱਪਲਾਂ ਦੇ ਨਾਲ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਮੈਰਿਜ ਪੈਲੇਸ ਚ ਵਿਆਹ ਹੋ ਰਿਹਾ ਸੀ ਇਸ ਦੌਰਾਨ ਇਕ ਲੜਕੇ ਨੇ ਲੜਕੀ ਨੂੰ ਛੇੜ ਦਿੱਤਾ ਜਿਸ ਕਾਰਨ ਲੜਕੀ ਦੇ ਭਰਾਵਾਂ ਨੇ ਮਿਲਕੇ ਲੜਕੇ ਨਾਲ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ।
ਇਸੀ ਦੌਰਾਨ ਲੜਕੀ ਨੇ ਆਪਣੀ ਸੈਂਡਲ ਦੇ ਨਾਲ ਲੜਕੇ ਦੇ ਸਿਰ ਤੇ ਵਾਰ ਕਰ ਦਿੱਤਾ ਜਿਸ ਕਾਰਨ ਲੜਕੇ ਦੇ ਸਿਰ ਤੋਂ ਖੂਨ ਆਉਣ ਲੱਗ ਪਿਆ। ਇਸ ਮਾਮਲੇ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਉੱਥੇ ਹੀ ਦੂਜੇ ਪਾਸੇ ਭੈਣ ਅਤੇ ਭਰਾ ਮੌਕੇ ਵਾਲੀ ਥਾਂ ਤੋ ਗਾਇਬ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

