ਬਿਹਾਰ ‘ਚ ਵਾਪਰਿਆ ਵੱਡਾ ਰੇਲ ਹਾਦਸਾ, ਹਾਦਸੇ ‘ਚ 7 ਲੋਕਾਂ ਦੀ ਹੋਈ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿਹਾਰ ਵਿੱਚ ਇਕ ਵੱਡਾ ਦਿਲ ਕਬਾਊ ਰੇਲ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੀਮਾਂਚਲ ਐਕਸਪ੍ਰੈੱਸ ਦੇ ਕਰੀਬ 9 ਡੱਬੇ ਪਟੜੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿਹਾਰ ਵਿੱਚ ਇਕ ਵੱਡਾ ਦਿਲ ਕਬਾਊ ਰੇਲ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੀਮਾਂਚਲ ਐਕਸਪ੍ਰੈੱਸ ਦੇ ਕਰੀਬ 9 ਡੱਬੇ ਪਟੜੀ ਤੋਂ ਉਤਰ ਗਏ ਜਿਸ ਕਾਰਨ ਮੌਕੇ ਤੇ ਹੀ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

Bihar accident

Bihar accident

ਦੱਸਿਆ ਜਾ ਰਿਹਾ  ਹੈ ਕਿ ਰੇਲ ਸੀਮਾਂਚਲ ਐਕਸਪ੍ਰੈੱਸ ਵੈਸ਼ਾਲੀ ਚ ਜੋਗਬਨੀ ਤੋਂ ਆਨੰਦ ਵਿਹਾਰ ਨੂੰ ਆ ਰਹੀ ਸੀ ਕਿ ਅਚਾਨਕ ਹੀ ਰੇਲ ਦੇ 9 ਡੱਬੇ ਪਟੜੀ ਤੋਂ ਉਤਰ ਗਏ ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ

ਤੇ ਕਈ ਲੋਕ ਇਸ ਹਾਦਸੇ ਵਿੱਚ ਜਖਮੀ ਹੋ ਗਏ। ਫਿਲਹਾਲ ਘਟਨਾ ਵਾਲੀ ਸਥਾਨ ਤੇ ਰਾਹਤ ਬਚਾਅ ਦਾ ਕਾਰਜ ਜਾਰੀ ਹੈ।

Bihar accident

Bihar accident

ਖੈਰ ਇਸ ਹਾਦਸੇ  ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਚਲ ਪਾਇਆ ਹੈ। ਉੱਥੇ ਹੀ ਦੂਜੇ ਪਾਸੇ ਇਸ ਹਾਦਸੇ ਤੇ ਬਿਹਾਰ ਦੇ ਮੁੱਖਮੰਤਰੀ ਨਿਤਿਸ਼ ਕੁਮਾਰ ਨੇ ਹਾਦਸੇ ਦਾ ਦੁੱਖ ਜਤਾਇਆ ਹੈ। ਨਾਲ ਹੀ ਹਾਦਸੇ ਵਿੱਚ  ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਖਮੀਆਂ ਦਾ ਮੁਫਤ ਵਿੱਚ ਇਲਾਜ ਕੀਤਾ ਜਾਵੇਗਾ।

Leave a Reply

Your email address will not be published. Required fields are marked *