ਅੰਤ੍ਰਿਮ ਬਜਟ ’ਚ ਸਭ ਤੋਂ ਵੱਡਾ ਐਲਾਨ, ਟੈਕਸ ਛੋਟ ਦੀ ਸੀਮਾ 2.5 ਤੋਂ 5 ਲੱਖ ਕੀਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਬਜਟ 2019 ਦੀ | ਕੇਂਦਰ ਸਰਕਾਰ ਵੱਲੋਂ ਬਜਟ 2019 ਪੇਸ਼ ਕੀਤਾ ਗਿਆ | ਇਸ ਵਾਰ ਬਜਟ ’ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਬਜਟ 2019 ਦੀ | ਕੇਂਦਰ ਸਰਕਾਰ ਵੱਲੋਂ ਬਜਟ 2019 ਪੇਸ਼ ਕੀਤਾ ਗਿਆ | ਇਸ ਵਾਰ ਬਜਟ ’ਚ ਕਿਸਾਨਾਂ ਦੇ ਨਾਲ ਨਾਲ ਹੋਰ ਵੀ ਕਈ ਚੀਜਾਂ ਨੂੰ ਧਿਆਨ ਚ ਰੱਖਿਆ ਗਿਆ | ਮੋਦੀ ਸਰਕਾਰ ਨੇ ਬਜਟ ‘ਚ ਕਰਦਾਤਾਵਾਂ ਲਈ ਬਹੁਤ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਕਰਦਾਤਾਵਾਂ ਨੂੰ ਰਾਹਤ ਦਿੰਦਿਆਂ ਟੈਕਸ ਸਲੈਬ ‘ਚ ਬਦਲਾਅ ਕਰਦਿਆਂ ਐਲਾਨ ਕਰ ਦਿੱਤਾ ਹੈ ਕਿ ਪੰਜ ਲੱਖ ਰੁਪਏ ਦੀ ਸਾਲਾਨਾ ਆਮਦਨੀ ‘ਤੇ ਕੋਈ ਟੈਕਸ ਨਹੀਂ ਲੱਗੇਗਾ।

5 ਤੋਂ 10 ਲੱਖ ਰੁਪਏ ਤੱਕ ਦੀ ਆਮਦਨੀ ‘ਤੇ 20 ਫ਼ੀਸਦੀ ਟੈਕਸ ਲੱਗੇਗਾ। ਉੱਥੇ ਹੀ 10 ਲੱਖ ਰੁਪਏ ਤੋਂ ਉੱਪਰ ਦੀ ਆਮਦਨੀ ‘ਤੇ 30 ਫ਼ੀਸਦੀ ਟੈਕਸ ਲੱਗੇਗਾ। ਨਿਵੇਸ਼ ਦੇ ਨਾਲ ਹੀ ਹੁਣ 6.5 ਲੱਖ ਤੱਕ ਟੈਕਸ ਛੋਟ ਮਿਲੇਗੀ। 40 ਹਜ਼ਾਰ ਤੱਕ ਦੇ ਬੈਂਕ ਵਿਆਜ ‘ਤੇ ਹੁਣ ਟੈਕਸ ਨਹੀਂ ਲੱਗੇਗਾ। ਇਸ ਦੇ ਨਾਲ ਹੀ ਮਿਆਰੀ ਕਟੌਤੀ ਵੀ 40 ਹਜ਼ਾਰ ਤੋਂ ਵੱਧ ਕੇ 50 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ |

Watch Video

Leave a Reply

Your email address will not be published. Required fields are marked *