ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੋਕ ਸਭਾ ਚੋਣਾਂ ਤੋਂ ਪਹਿਲਾ ਮੋਦੀ ਸਰਕਾਰ ਵੱਲੋਂ ਬਹੁਤ ਹੀ ਵੱਡੇ ਐਲਾਨ ਕੀਤੇ ਗਏ ਹਨ। ਇਸ ਵਿੱਚ ਵੱਡਾ ਐਲਾਨ ਮੱਧ ਵਰਗ ਲਈ ਵੀ ਕੀਤਾ ਹੈ। ਦੱਸ ਦਈਏ ਕਿ ਮੋਦੀ ਸਰਕਾਰ ਨੇ ਅੰਤਰਿਮ ਬਜਟ 2019 ਵਿੱਚ ਮੱਧ ਵਰਗ ਦਾ ਵੀ ਖਾਸ ਧਿਆਨ ਰੱਖਦੇ ਹੋਏ ਟੈਕਸ ਵਿੱਚ ਛੂਟ ਦਿੱਤੀ ਹੈ।
https://www.facebook.com/LivingIndiaNewschannel/videos/460641924471598/
ਜਿਸ ਤੇ ਸੈਲਰੀ ਵਰਗ ਨੂੰ ਟੈਕਸ ਵਿੱਚ ਛੂਟ ਸੀਮਾ 5 ਲੱਖ ਕਰਨ ਦਾ ਐਲਾਨ ਕਿਹਾ ਗਿਆ ਹੈ। ਦੱਸਣਯੋਗ ਗੱਲ ਹੈ ਕਿ ਹਾਲੇ ਤਕ ਟੈਕਸ ਛੂਟ ਦੀ ਸੀਮਾ 2.5 ਲੱਖ ਸੀ ਜਿਸਨੂੰ ਵਧਾ ਕੇ 5 ਲੱਖ ਕਰ ਦਿੱਤੀ ਗਈ ਹੈ। ਮੋਦੀ ਸਰਕਾਰ ਦੇ ਇਸ ਵੱਡੇ ਐਲਾਨ ਤੋਂ ਬਾਅਦ ਸੈਲਰੀ ਵਰਗ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਮੋਦੀ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹੁਣ 5 ਲੱਖ ਦੀ ਆਮਦਨ ਤੇ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ।
