ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੋਕ ਸਭਾ ਚੋਣਾਂ ਤੋ ਪਹਿਲਾ ਮੋਦੀ ਸਰਕਾਰ ਨੇ ਅੰਤਰਿਮ ਬਜਟ ਪੇਸ਼ ਕੀਤਾ ਇਸ ਬਜਟ ਤੇ ਹਰ ਇਕ ਵਰਗ ਦੀ ਨਜਰ ਸੀ। ਬਜਟ ਪੇਸ਼ ਹੋਣ ਤੋ ਬਾਅਦ ਜਿਆਦਾਤਰ ਵਰਗ ਖੁਸ਼ ਨਜਰ ਆ ਰਿਹਾ ਹੈ। ਬਜਟ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ।
https://www.facebook.com/LivingIndiaNewschannel/videos/341538100032391/
ਇਸ ਦੌਰਾਨ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਬਜਟ ਦੇਸ਼ ਦੇ ਹਰ ਇਕ ਗਰੀਬ ਕਿਸਾਨ ਦੇ ਲਈ ਹੈ। ਨਾਲ ਹੀ ਇਹ ਬਜਟ ਔਰਤਾਂ ਨੂੰ ਵੀ ਰਾਹਤ ਦੇਣ ਵਾਲਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਸ ਬਜਟ ਵਿੱਚ ਰਖਿਆ ਬਜਟ ਤੇ ਸਬ ਤੋਂ ਜਿਆਦਾ ਰਾਸ਼ੀ ਦਿੱਤੀ ਹੈ।
