ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਤੋਂ ਕਾਂਗਰਸ ਦੇ ਜਨਰਲ ਸਕੱਤਰ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਾਂਗਰਸੀ ਜਨਰਲ ਸੱਕਤਰ ਤੇ ਕਿਸੇ ਵਿਅਕਤੀ ਤੋਂ 20 ਲੱਖ ਰੁਪਏ ਲੈ ਲਏ ਸੀ ਇਹ ਪੈਸੇ ਜਮੀਨ ਦੇ ਸੌਦੇ ਤੇ ਲਏ ਗਏ ਸੀ।
ਦੱਸਿਆ ਜਾ ਰਿਹਾ ਹੈ ਕਿ ਪੈਸੇ ਲੈਣ ਦੇ ਬਾਵਜੂਦ ਵੀ ਉਹ ਵਿਅਕਤੀ ਨੂੰ ਜਮੀਨ ਨਹੀਂ ਦੇ ਰਿਹਾ ਸੀ ਜਿਸ ਕਾਰਨ ਇਸ ਮਾਮਲੇ ਤੇ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ।
ਪਰ ਕਾਂਗਰਸੀ ਸਕੱਤਰ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਜਿਸ ਕਾਰਨ ਅਦਾਲਤ ਨੇ ਹੁਕਮ ਦਿੰਦੇ ਹੋਏ ਕਾਂਗਰਸੀ ਸਕੱਤਰ ਨੂੰ ਗ੍ਰਿਫਤਾਰ ਕਰਨ ਲਈ ਕਿਹਾ। ਜਿਸਦੀ ਅਦਾਲਤ ਵਿੱਚ ਪੇਸ਼ੀ ਜਲਦ ਕੀਤੀ ਜਾ ਸਕਦੀ ਹੈ।


