ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਵਿੱਚ ਰਿਹਾਇਸ਼ ਇਲਾਕੇ ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਇਕ ਤੇਂਦੂਏ ਨੂੰ ਘੁੰਮਦੇ ਹੋਏ ਦੇਖਿਆ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਲੰਬਾ ਪਿੰਡ ਵਿੱਚ ਤੇਂਦੂਏ ਨੇ ਆਪਣੀ ਦਹਿਸ਼ਤ ਮਚਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤੇਂਦੂਏ ਨੇ ਹੁਣ ਤੱਕ ਦੋ ਲੋਕਾਂ ਨੂੰ ਜਖਮੀ ਕੀਤਾ ਹੋਇਆ ਹੈ।
ਸ਼ਰੇਆਮ ਇਲਾਕੇ ਵਿੱਚ ਤੇਂਦੂਆ ਘੁੰਮ ਰਿਹਾ ਹੈ। ਜਿਸ ਕਾਰਨ ਲੋਕ ਡਰੇ ਹੋਏ ਹਨ। ਜਿਕਰਯੋਗ ਗੱਲ ਹੈ ਕਿ ਇਲਾਕੇ ਵਿੱਚ ਤੇਂਦੂਏ ਦੇ ਇਸ ਤਰ੍ਹਾਂ ਘੂੰਮਣ ਤੇ ਜੰਗਲਾਤ ਮਹਿਕਮੇ ਦੀ ਲਾਪਰਵਾਹੀ ਸਾਹਮਣੇ ਆਈ ਹੈ। ਉੱਥੇ ਹੀ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।


