ਜੰਮੂ-ਕਸ਼ਮੀਰ ‘ਚ ਮਸ਼ੁਹਰ ਗੇਮ PUBG ਹੋਈ ਬੈਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਔਨਲਾਈਨ ਗੇਮ PUBG ਅੱਜ ਦੀ ਪੀੜੀ ਬਹੁਤ ਹੀ ਦੀਵਾਨੀ ਹੋਈ ਪਈ। ਇਸ ਗੇਮ ਨਾਲ ਜਿੱਥੇ ਇਕ ਪਾਸੇ ਨਵੀਂ ਪੀੜੀ ਤਕਨਾਲੋਜੀ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਔਨਲਾਈਨ ਗੇਮ PUBG ਅੱਜ ਦੀ ਪੀੜੀ ਬਹੁਤ ਹੀ ਦੀਵਾਨੀ ਹੋਈ ਪਈ। ਇਸ ਗੇਮ ਨਾਲ ਜਿੱਥੇ ਇਕ ਪਾਸੇ ਨਵੀਂ ਪੀੜੀ ਤਕਨਾਲੋਜੀ ਨਾਲ ਜੁੜ ਰਹੀ ਹੈ ਤਾਂ ਉੱਥੇ ਹੀ ਉਸਦੀ ਸਿਹਤ ਅਤੇ ਪੜਾਈ ਦੇ ਮਾੜਾ ਅਸਰ ਪੈ ਰਿਹਾ ਹੈ। ਦੱਸ ਦਈਏ ਕਿ ਜੰਮੂ-ਕਸ਼ਮੀਰ ਵਿੱਚ ਮਸ਼ਹੁਰ ਗੇਮ PUBG ਨੂੰ ਬੈਨ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਚੀਫ ਸਕੱਤਰੇਤ ਦਫਤਰ ਵੱਲੋਂ ਨੋਟਿਸ ਜਾਰੀ ਕਰਕੇ ਦਿੱਤੀ ਹੈ।

 NOTICE

ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਦੇ ਮੱਦੇਨਜਰ ਇਹ ਫੈਸਲਾ ਲਿਆ ਗਿਆ ਹੈ। ਇਸ ਗੇਮ ਨੂੰ ਬੈਨ ਕਰਨ ਤੇ ਇਹ ਵੀ ਕਿਹਾ ਗਿਆ ਹੈ ਕਿ ਇਹ ਗੇਮ ਵਿਦਿਆਰਥਿਆਂ  ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀ ਗੇਮ ਹੈ। ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਸ ਗੇਮ ਤੇ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਹ ਗੇਮ ਨਸ਼ੇ ਤੋਂ ਵੀ ਜਿਆਦਾ ਵਿਦਿਆਰਥਿਆਂ ਦੇ ਲਈ ਖਤਰਨਾਕ ਹੈ। ਇਸ ਗੇਮ ਰਾਹੀ ਵਿਦਿਆਰਥਿਆਂ ਦੀ ਪਰਫੋਰਮਸ ਤੇ ਵੀ ਕਾਫੀ ਅਸਰ ਪੈ ਰਿਹਾ ਹੈ।

PUBG

ਦੱਸਣਯੋਗ ਗੱਲ ਹੈ ਕਿ ਪੂਰੀ ਦੁਨਿਆ ਵਿੱਚ ਇਹ ਗੇਮ ਕਾਫੀ ਪਸੰਦ ਕੀਤੀ ਜਾ ਰਹੀ ਹੈ ਤੇ ਹਰ ਕੋਈ ਇਸ ਗੇਮ ਦਾ  ਦੀਵਾਨਾ ਹੈ। ਪਰ ਜੰਮੂ ਕਸ਼ਮੀਰ ਦੀ ਸਰਕਾਰ ਨੇ ਇਸ ਫਿਲਮ ਨੂੰ ਵਿਦਿਆਰਥਿਆਂ ਦੇ ਮੁਨਾਸਿਬ ਲਈ ਇਸ ਗੇਮ ਨੂੰ ਬੈਨ ਕਰਨਾ ਹੀ ਸਹੀ ਸਮਝਿਆ ਹੈ।

Leave a Reply

Your email address will not be published. Required fields are marked *