ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਆਪ ਪਾਰਟੀ ਤਿੱਲਾ ਤਿੱਲਾ ਕਰਕੇ ਬਿਖਰਦੀ ਜਾ ਰਹੀ ਹੈ ਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜੱਸੀ ਜਸਰਾਜ ਨੇ ਆਪਣੀ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਆਪ ਦੇ ਨੇਤਾਵਾਂ ਤੇ ਨਿਸ਼ਾਨਾ ਸਾਧਿਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਆਪ ਦੀ ਮੁੱਢਲੀ ਮੈਂਬਰਸ਼ਿਪ ਅਤੇ ਪੰਜਾਬ ਲੀਡਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
https://www.facebook.com/LivingIndiaNewschannel/videos/2070555393039013/
ਇਸ ਤੋਂ ਇਲਾਵਾ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਆਪਣੀ ਕਿਸੇ ਵੀ ਰੈਲੀ ਵਿੱਚ ਉਹਨਾਂ ਦੇ ਗੀਤ ਨੂੰ ਚਲਾਉਣਗੇ ਤਾਂ ਉਹ ਪਾਰਟੀ ਦੇ ਖਿਲਾਫ ਘੱਟ ਤੋਂ ਘੱਟ 5 ਕਰੋੜ ਦਾ ਦਾਅਵਾ ਠੋਕਣਗੇ।
