ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ ਦੀ ਹਰਦੀਪ ਕੌਰ ਖ਼ਾਲਸਾ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈ, ਉਹ ਗੁਰਸਿੱਖ ਮਾੱਡਲ ਵੀ ਹੈ ਤੇ ਉਸਨੇ Proud To Be Sikh ਫ਼ਿਲਮ ਵਿੱਚ ਅਦਾਕਾਰੀ ਵੀ ਕੀਤੀ ਹੈ | ਪਰ ਪਿਛਲੇ 18 ਸਾਲਾਂ ਤੋਂ ਉਹ ਆਪਣੇ ਪਤੀ ਪਰਮਵੀਰ ਸਿੰਘ ਦੇ ਤਸੀਹੇ ਝੱਲ ਰਹੀ ਹੈ | ਹੱਦ ਉਦੋਂ ਹੋ ਗਈ ਜਦੋਂ ਉਸਦੇ ਪਤੀ ਨੇ ਉਸਦੀ ਦਸਤਾਰ ਉਤਾਰ ਕੇ ਉਸਨੂੰ ਵਾਲਾਂ ਤੋਂ ਘੜੀਸ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ ਤੇ ਇਸ ਸਭ ਵਿੱਚ ਹਰਦੀਪ ਦੇ ਸਹੁਰੇ ਵਾਲੇ ਵੀ ਸ਼ਾਮਿਲ ਹਨ |
ਹਰਦੀਪ ਕੌਰ ਖਾਲਸਾ ਦੇ ਪੁੱਤਰ ਨਿਸ਼ਾਨ ਨੇ ਦੱਸਿਆ ਕਿ ਬੀਤੀ ਰਾਤ ਉਸਦਾ ਪਿਤਾ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਘਰ ਆਇਆ ਤੇ ਉਸਦੀ ਮਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਉਸਦੇ ਪਿਤਾ ਨੇ ਉਸਦੀ ਮਾਂ ਦੀ ਦਸਤਾਰ ਉਤਾਰ ਕੇ ਉਸਨੂੰ ਵਾਲਾਂ ਤੋਂ ਫੜ੍ਹ ਕੇ ਖੂਬ ਕੁੱਟਿਆ ਤੇ ਜਦੋਂ ਉਸਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਮਾਰਿਆ |
Watch Video
https://youtu.be/bhfS0js26bM
