ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਦੇਸ਼ ਅੰਦਰ ਲੁੱਟਾ ਖੋਹਾ ਦੀਆ ਵਾਰਦਾਤਾ ਵਿਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ | ਇਸਦੀ ਦੀ ਤਾਜਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਵਿਖੇ ਜਿੱਥੇ ਗੁਰਵਿੰਦਰ ਸਿੰਘ ਨਾਮ ਦੇ ਨੋਜਵਾਨ ਵੱਲੋ ਅਪਣੇ ਨਸੇ ਦੀ ਲੱਥ ਨੂੰ ਪੂਰਾ ਕਰਨ ਲਈ ਸਰੇਆਮ ਬਜਾਰ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ |
ਮੁਲਜਮ ਇਕੱਲੀ ਮਹਿਲਾ ਨੂੰ ਵੇਖ ਕੇ ਉਸ ਦੀ ਕੰਨ ਦੇ ਸੋਨੇ ਦੀ ਬਾਲੀ ਉਤਾਰ ਕੇ ਰਫੂ ਚੱਕ ਹੋ ਗਿਆ | ਓਧਰ ਮਾਮਲੇ ਦੀ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ | ਫਿਲਹਾਲ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਮੁਲਜਮ ਨੂੰ ਕਾਬੂ ਕਰ ਲਿਆ ਹੈ | ਅਤੇ ਮਾਮਲੇ ਦੀ ਜਾਂਚ ਜਾਰੀ ਹੈ |
Watch Video
https://youtu.be/E4FzrunF_2o
