ਪੰਜਾਬ ਦਾ ਕਾਂਸਟੇਬਲ ਬਣਿਆ ਕਰੋੜਪਤੀ, ਕਾਂਸਟੇਬਲ ਦੀ ਨਿਕਲੀ 2 ਕਰੋੜ ਦੀ ਲਾਟਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਿਸਮਤ ਕਿਸ ਸਮੇਂ ਕਿਸੇ ਦੀ ਕਾਇਆ ਪਲਟ ਦੇਵੇ, ਇਹ ਅਜੇ ਵੀ ਬੁਝਾਰਤ ਹੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਿਸਮਤ ਕਿਸ ਸਮੇਂ ਕਿਸੇ ਦੀ ਕਾਇਆ ਪਲਟ ਦੇਵੇ, ਇਹ ਅਜੇ ਵੀ ਬੁਝਾਰਤ ਹੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਸਦਰ ਥਾਣੇ ਦਾ, ਜਿਥੋਂ ਦੇ ਥਾਣੇ ‘ਚ ਤਾਇਨਾਤ ਕਾਂਸਟੇਬਲ ਮਿੰਟਾਂ ‘ਚ ਹੀ ਕਰੋੜਪਤੀ ਬਣ ਗਿਆ। ਦੱਸ ਦਈਏ ਕਿ ਕਾਂਸਟੇਬਲ  ਦੀ  2 ਕਰੋੜ ਰੁਪਏ ਦੇ ਲੋਹੜੀ ਬੰਪਰ ਦੀ ਲਾਟਰੀ ਲੱਗ ਗਈ। ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਥਾਣੇ ਵਿਚ ਲਾਟਰੀ ਟਿਕਟਾਂ ਵੇਚਣ ਵਾਲਾ ਆਇਆ ਸੀ।

Police constable

ਉਹ ਸਾਰੇ ਥਾਣਾ ਵਿਚ ਚੱਕਰ ਕੱਟ ਆਇਆ ਪਰ ਕਿਸੇ ਨੇ ਟਿਕਟ ਨਹੀਂ ਖਰੀਦੀ। ਪਰ ਉਸ ਨੇ ਇਸ ਲਾਟਰੀ ਵਾਲੇ ਦੀ ਬੋਹਣੀ ਕਰਵਾਉਣ ਦੀ ਸੋਚੀ ਤੇ ਇਕ ਟਿਕਟ ਖਰੀਦ ਲਈ। ਉਸ ਨੇ ਕਦੇ ਵੀ ਇਹ ਸੋਚਿਆ ਨਹੀਂ ਕਿ 2 ਕਰੋੜ ਦਾ ਪਹਿਲਾ ਇਨਾਮ ਉਸ ਦਾ ਨਿਕਲ ਆਵੇਗਾ। ਉਥੇ ਹੀ ਦੂਜੇ ਪਾਸੇ ਅਸ਼ੋਕ ਕੁਮਾਰ ਦੀ ਖੁਸ਼ੀ ਚ ਸ਼ਾਮਿਲ ਹੋਏ ਉਸਦੇ ਸਾਥੀਆਂ ਦਾ ਕਹਿਣਾ ਹੈ ਕਿ ਉਹ ਬਹੁਤ ਹੀ  ਇਮਾਨਦਾਰ ਇਨਸਾਨ ਹੈ। ਹਰ ਕਿਸੇ ਦੀ ਮਦਦ ਕਰਦਾ ਹੈ।

Police constable

 

ਇਸੇ ਲਈ ਪ੍ਰਮਾਤਮਾ ਨੇ ਇਹ ਇਨਾਮ ਅਸ਼ੋਕ ਨੂੰ ਦਿੱਤਾ ਹੈ। ਲਾਟਰੀ ਨਿਕਲਣ ਦੀ ਖੁਸ਼ੀ ਚ ਕਾਂਸਟੇਬਲ ਅਸ਼ੋਕ ਕੁਮਾਰ ਨੇ ਥਾਣੇ ਵਿੱਚ ਆਪਣੇ ਸਾਥੀਆ ਨੂੰ ਲੱਡੂ ਵੰਡੇ । ਅਸ਼ੋਕ ਕੁਮਾਰ ਨੇ 9 ਸਾਲ ਪਹਿਲਾਂ ਪੁਲਸ ਫੋਰਸ ਜੁਆਇਨ ਕੀਤੀ ਸੀ। ਕਸਬਾ ਮਹਿਲਪੁਰ ਦੇ ਪਿੰਡ ਮੋਤੀਆ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੇ ਦੋ ਛੋਟੇ ਭਰਾ ਅਤੇ ਇਕ ਭੈਣ ਹੈ। ਉਹ ਆਪਣੇ ਮਾਤਾ-ਪਿਤਾ ਅਤੇ ਦਾਦਾ ਨਾਲ ਪਿੰਡ ਮੋਤੀਆ ਚ ਰਹਿੰਦੇ ਹਨ।

Leave a Reply

Your email address will not be published. Required fields are marked *