ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਗਤਾਰ ਸਿੰਘ ਜੱਗੀ ਜੌਹਰ ਨੂੰ ਜਮਾਨਤ ਮਿਲ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹਿੰਦੂ ਨੇਤਾਵਾਂ ਦੇ ਕਤਲ ਦੇ ਮਾਮਲੇ ਵਿੱਚ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਦੇ ਖਿਲਾਫ ਫਰੀਦਕੋਟ ਵਿੱਚ ਥਾਣਾ ਬਾਜ਼ਾਖਾਨਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਜੱਗੀ ਜੌਹਲ ਦੇ ਖਿਲਾਫ ਅੱਤਵਾਦੀ ਗਤੀਵੀਦੀਆਂ ਲਈ ਫੰਡਿੰਗ ਕਰਨ ਦਾ ਮਾਮਲਾ ਵੀ ਦਰਜ ਸੀ। ਪਰ ਫਰੀਦਕੋਟ ਅਦਾਲਤ ਨੇ ਜੱਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ।
ਕਿਹਾ ਜਾ ਰਿਹਾ ਹੈ ਕਿ ਸਟੇਟ ਸਪੈਸ਼ਲ ਸੈਲ ਵੱਲੋਂ 90 ਦਿਨਾਂ ਦੇ ਅੰਦਰ ਜਾਂਚ ਪੂਰੀ ਨਾ ਹੋਣ ਦੇ ਕਾਰਨ ਹੀ ਇਹ ਫੈਸਲਾ ਲਿਆ ਗਿਆ ਹੈ। ਪਰ ਦੱਸ ਦਈਏ ਕਿ ਜੱਗੀ ਜੌਹਲ ਜੇਲ ਵਿੱਚ ਬਾਹਰ ਨਹੀਂ ਆ ਸਕਦਾ ਕਿਉਕਿ ਜੱਗੀ ਜੌਹਲ ਦੇ ਖਿਲਾਫ ਲੁਧਿਆਣਾ ਅਤੇ ਮੋਗਾ ਵਿੱਚ ਵੀ ਕਈ ਮਾਮਲੇ ਦਰਜ ਹਨ।

