ਪੁਲਿਸ ਮੁਲਾਜ਼ਮ ਵੱਲੋਂ ਸਾਧੂ ਦੀ ਕੁੱਟਮਾਰ, ਸਾਧੂ ਦੀ ਹੋਈ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬੀਤੀ ਰਾਤ ਅਜਨਾਲਾ ਪੁਲੀਸ ਚੌਕੀਂ ਕੋਲ ਇੱਕ ਵਿਅਕਤੀ ਨੂੰ ਪੁਲੀਸ ਦੀ ਵਰਦੀ ਪਹਿਨੀ ਹੋਏ ਇੱਕ ਮੁਲਾਜ਼ਮ ਵੱਲੋਂ ਬੁਰੀ ਤਰਾਂ ਨਾਲ ਕੁੱਟ ਮਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬੀਤੀ ਰਾਤ ਅਜਨਾਲਾ ਪੁਲੀਸ ਚੌਕੀਂ ਕੋਲ ਇੱਕ ਵਿਅਕਤੀ ਨੂੰ ਪੁਲੀਸ ਦੀ ਵਰਦੀ ਪਹਿਨੀ ਹੋਏ ਇੱਕ ਮੁਲਾਜ਼ਮ ਵੱਲੋਂ ਬੁਰੀ ਤਰਾਂ ਨਾਲ ਕੁੱਟ ਮਾਰ ਕੀਤੀ ਗਈ | ਜਿਸ ਉਪਰੰਤ ਇਸ ਵਿਅਰਤੀ ਦੀ ਮੌਤ ਹੋ ਗਈ | ਇਸ ਸਬੰਧੀ ਸਮਾਜ ਸੇਵੀ ਨੇ ਦੱਸਿਆ ਕਿ ਉਹ ਜਦੋਂ ਰਾਤ ਆਪਣੇ ਦੋਸਤਾਂ ਨਾਲ ਪੁਲੀਸ ਚੌਕੀਂ ਨੇੜਿਓਂ ਗੁਜ਼ਰ ਰਿਹਾ ਸੀ ਤਾਂ ਉਹਨਾਂ ਨੂੰ ਇੱਕ ਪੁਲੀਸ ਮੁਲਾਜ਼ਮ ਇੱਕ ਵਿਅਕਤੀ ਨੂੰ ਬੁਰੀ ਤਰਾਂ ਨਾਲ ਕੁੱਟ ਮਾਰ ਕਰਦਾ ਨਜ਼ਰ ਆਇਆ ਤਾਂ ਉਹਨਾਂ ਨੇ ਭੱਜ ਕਿ ਨੇੜਲੇ ਪੁਲੀਸ ਥਾਣਾ ਵਿਖੇ ਜਾਣਕਾਰੀ ਦਿੱਤੀ।ਜਿਸ ਤੇ ਦੋ ਪੁਲੀਸ ਮੁਲਾਜ਼ਮਾਂ ਨੇ ਆ ਕਿ ਉਕਤ ਵਿਅਕਤੀ ਨੂੰ ਛੁਡਵਾਇਆ ਅਤੇ ਜੀਪ ਵਿੱਚ ਪਾ ਕਿ ਨੇੜਲੇ ਸਰਕਾਰੀ ਹਸਪਤਾਲ ਅਜਨਾਲਾ ਦਾਖਲ ਕਰਵਾਇਆ।

ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਵੇਖ ਉਸਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਿੱਥੋਂ ਡਕਾਟਰਾਂ ਨੇ ਚੈੱਕ ਅਪ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ।ਉਹਨਾਂ ਮੰਗ ਕੀਤੀ ਕਿ ਉਕਤ ਪੁਲੀਸ ਮੁਲਾਜ਼ਮ ਵਿਰੁੱਧ ਇਰਾਦਾ ਕਤਲ ਮੁਕੱਦਮਾ ਦਰਜ਼ ਕੀਤਾ ਜਾਵੇ | ਇਸ ਸਬੰਧੀ ਡੀ.ਐੱਸ.ਪੀ ਨੇ ਦੱਸਿਆ ਕਿ ਉਕਤ ਮਾਮਲੇ ਦੀ ਤਫਤੀਸ਼ ਦੌਰਾਨ ਦੋਸੀ ਪਾਏ ਗਏ ਏਐੱਸਆਈ ਖਿਲਾਫ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Watch Video

https://youtu.be/jMN4aNYKqJc

Leave a Reply

Your email address will not be published. Required fields are marked *