ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਖਹਿਰਾ ਨੇ ਕਿਹਾ ਕਿ ਉਹ ਕੱਲ 12.30 ਵਜੇ ਨਵੀਂ ਪਾਰਟੀ ਦਾ ਐਲਾਨ ਕਰਨਗੇ ਇਸ ਤੋਂ ਇਲਾਵਾ ਖਹਿਰਾ ਦਲ ਬਦਲ ਕਾਨੂੰਨ ਤੇ ਵੀ ਬੋਲੇ ਉਹਨਾਂ ਨੇ ਕਿਹਾ ਕਿ ਪਾਰਟੀ ਪ੍ਰਧਾਨਾਂ ਵਿੱਚ ਹਿੰਸਾ ਨਹੀਂ ਰਹੀ ਹੈ।
ਆਪ ਦੇ ਸਾਰੇ ਲੀਡਰ ਮੇਰੇ ਖਿਲਾਫ ਨਫਰਤ ਫੈਲਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਉਹਨਾਂ ਦੇ ਖਿਲਾਫ ਗਲਤ ਬਿਆਨਬਾਜੀ ਕਰ ਰਹੇ ਹਨ। ਭਗਵੰਤ ਮਾਨ ਨੇ ਕੇਜਰੀਵਾਲ ਤੋਂ ਸਵਾਲ ਕਿਉਂ ਨਹੀਂ ਪੁੱਛਿਆ ਕਿ ਉਹਨਾੰ ਨੇ ਮਜੀਠਿਆ ਤੋਂ ਮੁਆਫੀ ਕਿਉਂ ਮੰਗੀ। ਦੱਸ ਦਈਏ ਕਿ ਬੀਤੇ ਦਿਨ ਸੁਖਪਾਲ ਖਹਿਰਾ ਨੇ ਆਪ ਤੋਂ ਅਸਤੀਫਾ ਦਿੱਤਾ ਸੀ।

