ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਾਨੂੰਨ ਸਭ ਲਈ ਇਕ ਸਮਾਨ ਹੁੰਦਾ ਹੈ ਚਾਹੇ ਉਹ ਕੋਈ ਨੇਤਾ ਹੋਵੇ ਜਾਂ ਫਿਰ ਕੋਈ ਆਮ ਇਨਸਾਨ ਹੋਵੇ। ਸੱਭ ਲਈ ਹੀ ਕਾਨੂੰਨ ਇਕ ਸਮਾਨ ਹੁੰਦਾ ਹੈ। ਇਸੇ ਤਰ੍ਹਾਂ ਦਾ ਹੀ ਇਕ ਤਾਜਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੰਡੀਗੜ੍ਹ ਪੁਲਿਸ ਨੇ ਇਕ ਕਾਂਗਰਸੀ ਮਹਿਲਾ ਵਿਧਾਇਕ ਦੀ ਥਾਰ ਗੱਡੀ ਨੂੰ ਜਬਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕਾਂਗਰਸੀ ਮਹਿਲਾ ਵਿਧਾਇਕ ਨੇ ਗੱਡੀ ਨੂੰ ਗਲਤ ਸਾਇਡ ਖੜੀ ਕੀਤੀ ਹੋਈ ਸੀ ਜਿਸ ਕਾਰਨ ਪੁਲਿਸ ਨੇ ਰੌਂਗ ਪਾਰਕਿੰਗ ਵਿੱਚ ਖੜੀ ਹੋਣ ਦੇ ਕਾਰਨ ਗੱਡੀ ਨੂੰ ਜਬਤ ਕਰ ਲਿਆ।
ਇਸ ਤੋਂ ਬਾਅਦ ਕਾਂਗਰਸੀ ਮਹਿਲਾ ਵਿਧਾਇਕ ਨੇ ਪੂਰੀ ਕੋਸ਼ਿਸ਼ ਕੀਤੀ ਕੀ ਉਸਦੀ ਗੱਡੀ ਦਾ ਚਾਲਾਨ ਨਾ ਹੋਵੇ ਪਰ ਕਾਨੂੰਨ ਸੱਭ ਲਈ ਇਕ ਸਮਾਨ ਹੁੰਦਾ ਹੈ ਜਿਸ ਕਾਰਨ ਮਹਿਲਾ ਵਿਧਾਇਕ ਦੀ ਥਾਰ ਗੱਡੀ ਨੂੰ ਜਬਤ ਕਰ ਲਿਆ ਗਿਆ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਸ ਵੇਲੇ ਪੁਲਿਸ ਵੱਲੋਂ ਗੱਡੀ ਨੂੰ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਪੁਲਿਸ ਨੇ ਗੱਡੀ ਦਾ ਕਾਗਜ ਵੀ ਮੰਗੇ ਪਰ ਮਹਿਲਾ ਵਿਧਾਇਕ ਕੋਲ ਗੱਡੀ ਦੇ ਕਾਗਜ ਵੀ ਨਹੀਂ ਸੀ ਜਿਸ ਕਾਰਨ ਪੁਲਿਸ ਨੇ ਗੱਡੀ ਨੂੰ ਜਬਤ ਕਰ ਲਿਆ ਗਿਆ।
ਜਿਕਰ-ਏ-ਖਾਸ ਹੈ ਕਿ ਕਾਂਗਰਸੀ ਮਹਿਲਾ ਵਿਧਾਇਕ ਦੀ ਗੱਡੀ ਦਾ ਚਾਲਨ ਕੱਟਣ ਵਾਲੇ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਸਰਵਣ ਕੁਮਾਰ ਨੇ ਕੀਤਾ ਹੈ। ਇਹਨਾਂ ਨੇ ਪਹਿਲਾ ਵੀ ਆਪਣੀ ਡਿਉਟੀ ਨਿਭਾਉਂਦੇ ਹੋੇਏ ਜੱਜ ਦੀ ਗੱਡੀ ਦਾ ਚਾਲਾਨ ਕੱਟਿਆ ਸੀ।
ਇਸ ਮਾਮਲੇ ਤੇ ਏ. ਐੱਸ. ਆਈ. ਸਰਵਣ ਕੁਮਾਰ ਦਾ ਕਹਿਣਾ ਹੈ ਕਿ ਕਾਂਗਰਸੀ ਮਹਿਲਾ ਵਿਧਾਇਕ ਦੀ ਗੱਡੀ 2017 ਦੀ ਹੈ ਤੇ ਇਹ ਗੱਡੀ 16 ਹਜ਼ਾਰ ਕਿਲੋਮੀਟਰ ਤੋਂ ਵੀ ਜਿਆਦਾ ਚੱਲ ਚੁੱਕੀ ਹੈ ਇਸਦੇ ਬਾਵਜੁਦ ਵੀ ਮਹਿਲਾ ਵਿਧਾਇਕ ਨੇ ਆਪਣੀ ਗੱਡੀ ਦਾ ਰਜਿਸਟ੍ਰੇਸ਼ਨ ਨਹੀਂ ਕਰਵਾਈਆ ਜਿਸ ਕਾਰਨ ਇਸ ਤਰ੍ਹਾਂ ਦੀ ਸਖਤ ਕਾਰਵਾਈ ਕੀਤੀ ਗਈ ਹੈ। ਇਸ ਗੱਡੀ ਤੇ ਕਾਂਗਰਸ ਪਾਰਟੀ ਦਾ ਨਿਸ਼ਾਨ ਵੀ ਲਗਇਆ ਹੋਇਆ ਸੀ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਚਾਲਾਨ ਭਰਨ ਤੋਂ ਬਾਅਦ ਹੀ ਮਹਿਲਾ ਨੂੰ ਗੱਡੀ ਵਾਪਸ ਦਿੱਤੀ ਜਾਵੇਗੀ।



