11 ਜਨਵਰੀ ਨੂੰ ਹੋਵੇਗਾ ਰਾਮ ਰਹੀਮ ਦੀ ਕਿਸਮਤ ਦਾ ਫੈਸਲਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਦੀ ਮੁਸ਼ਕਲਾਂ ਵੱਧ ਸਕਦੀਆਂ ਹਨ। ਦੱਸ ਦਈਏ ਕਿ 11 ਜਨਵਰੀ ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਦੀ ਮੁਸ਼ਕਲਾਂ ਵੱਧ ਸਕਦੀਆਂ ਹਨ। ਦੱਸ ਦਈਏ ਕਿ 11 ਜਨਵਰੀ ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ਤੇ ਕੋਰਟ ਦਾ ਫੈਸਲਾ ਆਉਣ ਵਾਲਾ ਹੈ। ਦੱਸਣਯੋਗ ਗੱਲ ਹੈ ਕਿ ਦੋਹਾ ਧਿਰਾਂ ਦੀ ਆਖਰੀ ਬਹਿਸ ਤੋਂ ਬਾਅਦ 11 ਜਨਵਰੀ ਨੂੰ ਕੋਰਟ ਆਪਣਾ ਫੈਸਲਾ ਸੁਣਾਏਗੀ। ਇਹ ਮਾਮਲਾ ਕਰੀਬ 18 ਸਾਲ ਪੁਰਾਣਾ ਹੈ। ਇਸ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਸਣੇ ਚਾਰ ਆਰੋਪੀ ਹਨ। ਜਿਹਨਾਂ ਤੇ ਕੋਰਟ ਦਾ ਫੈਸਲਾ 11 ਜਨਵਰੀ ਨੂੰ ਸੁਣਾਇਆ ਜਾਣਾ ਹੈ।

ram rahim

ਜਿਕਰਯੋਗ ਗੱਲ ਹੈ ਕਿ ਪੱਤਰਕਾਰ ਰਾਮਚੰਦਰ ਛੱਤਰਪਤੀ ਨੇ ਦੋ ਸਾਧਵੀ ਦੇ ਨਾਲ ਬਲਾਤਕਾਰ ਦੇ ਮਾਮਲੇ ਤੇ ਜੋ ਪੱਤਰ ਲਿਖਿਆ ਗਿਆ ਸੀ ਉਸਨੂੰ ਪੱਤਰਕਾਰ ਨੇ ਆਪਣੇ ਅਖਬਾਰ ਵਿੱਚ ਪ੍ਰਕਾਸ਼ਿਤ ਕੀਤਾ ਸੀ ਜਿਸ ਤੋਂ ਬਾਅਦ ਛੱਤਰਪਤੀ ਰਾਮਚੰਦਰ ਤੇ ਕਾਫੀ ਦਬਾਅ ਪਾਇਆ ਗਿਆ । ਇਸ ਤੋਂ ਬਾਅਦ ਉਸਤੇ ਗੋਲਿਆਂ ਨਾਲ ਹਮਲਾ ਕਰ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉੱਥੇ ਹੀ ਦੂਜੇ ਪਾਸੇ ਦੋ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਆਰੋਪ ਵਿੱਚ ਰਾਮ ਰਹੀਮ 20 ਸਾਲ ਦੀ ਸਜਾ ਜੇਲ ਵਿੱਚ ਕੱਟ ਰਿਹਾ ਹੈ।

ram rahim

ਇਸ ਮਾਮਲੇ ਤੇ ਪੁਲਿਸ ਪ੍ਰਸ਼ਾਸਨ ਦੇ ਪਸੀਨੇ ਛੁੱਟ ਰਹੇ ਹਨ ਕਿਉਂਕਿ ਉਹਨਾਂ ਨੂੰ ਸੁਰੱਖਿਆ ਨੂੰ ਲੈਕੇ ਇੰਤਜਾਮ ਕਰਨੇ ਪੈ ਰਹੇ ਹਨ। ਸਾਲ 2017 ਵਿੱਚ ਪੰਚਕੁਲਾ ਹਿੰਸਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਕਾਫੀ ਇੰਤਜਾਮ ਕਰਨਾ ਪੈ ਰਿਹਾ ਹੈ। ਕਿਉਂਕਿ ਜਦੋ ਦੋ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਆਰੋਪ ਵਿੱਚ ਰਾਮ ਰਹੀਮ ਨੂੰ ਸਜਾ ਦਾ ਐਲਾਨ ਹੋਇਆ ਉਸ ਤੋਂ ਬਾਅਦ ਹੀ ਪੰਚਕੁਲਾ ਵਿੱਚ ਕਾਫੀ ਭਿਆਨਕ ਹਿੰਸਾ ਹੋਈ ਜਿਸ ਕਾਰਨ ਕਾਫੀ ਜਾਨਾਂ ਗਈਆ ਤੇ ਨਾਲ ਹੀ ਕਾਫੀ ਨੁਕਸਾਨ ਵੀ ਹੋਇਆ। ਪੰਚਕੁਲਾ ਦੀ ਆਗਜਨੀ ਨੂੰ ਲੈਕੇ

Leave a Reply

Your email address will not be published. Required fields are marked *