ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੀ ਟੀਮ ਨੇ ਬੇਅਦਬੀ ਮਾਮਲੇ ਨੂੰ ਲੈਕੇ ਚਾਲਾਨ ਪੇਸ਼ ਕੀਤਾ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਐਸਆਈਟੀ ਦੀ ਟੀਮ ਨੇ ਮੋਗਾ ਦੇ ਪਿੰਡ ਮਲਕੇ ਤੇ ਬਠਿੰਡਾ ਦੇ ਪਿੰਡ ਗੁਰੂਸਰ ਵਿੱਚ ਬੇਅਦਬੀ ਦੇ ਮਾਮਲੇ ਸੰਬੰਧੀ ਮੁੱਖ ਮੁਲਜ਼ਮ ਪ੍ਰਿਥੀ ਸਿੰਘ ਸਣੇ ਪੰਜ ਖਿਲਾਫ ਚਾਲਾਨ ਪੇਸ਼ ਕੀਤਾ ਹੈ।
ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਐਸਆਈਟੀ ਦੀ ਟੀਮ ਨੇ ਗੁਰੂਸਰ ਸੰਬੰਧੀ 6 ਜਣਿਆ ਦੇ ਖਿਲਾਫ ਵੀ ਚਾਲਾਨ ਪੇਸ਼ ਕੀਤਾ ਹੈ। ਐਸਆਈਟੀ ਟੀਮ ਦੇ ਸੂਤਰਾਂ ਦਾ ਕਹਿਣਾ ਹੈ ਕਿ ਚਾਲਾਨ ਨੂੰ ਪੇਸ਼ ਕਰਨ ਤੋਂ ਪਹਿਲਾ ਟੀਮ ਨੇ ਪਹਿਲਾ ਪੰਜਾਬ ਸਰਕਾਰ ਤੋਂ ਇਸਦੀ ਮਨਜੂਰੀ ਲਈ ਸੀ।
ਪਰ ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਐਸਆਈਟੀ ਦੀ ਟੀਮ ਨੇ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਪ੍ਰਿਥੀ ਸਿੰਘ ਡੇਰਾ ਸਿਰਸਾ ਦੀ ਕਮੇਟੀ ਦਾ ਹਿੱਸਾ ਸੀ। ਜਿਸ ਕਾਰਨ ਸੂਤਰਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਡੇਰਾ ਪ੍ਰਬੰਧਕਾਂ ਤੋਂ ਹੀ ਬੇਅਦਬੀ ਕਰਨ ਦੇ ਨਿਰਦੇਸ਼ ਮਿਲੇ ਸੀ। ਜਿਸ ਤੋਂ ਬਾਅਦ ਹੀ ਉਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ।


