ਕੀ ਕੈਪਟਨ ਦੀ ਮਹਾਰਾਣੀ ਕਾਰਨ ਟੁੱਟ ਸਕਦਾ ਹੈ ਕੈਪਟਨ ਦਾ ਅਸੂਲ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਬਹੁਤ ਹੀ ਜੱਲਦ ਆਪਣਾ ਇਕ ਅਸੂਲ ਨੂੰ ਤੋੜਣ ਵਾਲੇ ਹਨ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਬਹੁਤ ਹੀ ਜੱਲਦ ਆਪਣਾ ਇਕ ਅਸੂਲ ਨੂੰ ਤੋੜਣ ਵਾਲੇ ਹਨ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2019 ਵਿੱਚ ਹੋਣ ਵਾਲਿਆ ਲੋਕ ਸਭਾ ਚੋਣਾਂ ਲਈ ਆਪਣੇ ਅਸੂਲਾਂ ਨੂੰ ਆਪਣੀ ਪਤਨੀ ਪਰਨੀਤ ਕੌਰ ਲਈ ਤੋੜ ਸਕਦੇ ਹਨ।

Captain

ਦੱਸ ਦਈਏ ਕਿ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਅਸੂਲ ਬਣਾਇਆ ਸੀ ਕਿ ਹਰ ਘਰ ਤੋਂ ਇਕ ਹੀ ਵਿਅਕਤੀ ਸਿਆਸਤ ਵਿੱਚ ਆਏਗਾ। ਪਰ ਕੈਪਟਨ ਨੂੰ ਆਪਣਾ ਇਹ ਅਸੂਲ ਆਪਣੀ ਪਤਨੀ ਪਰਨੀਤ ਕੌਰ ਕਾਰਨ ਤੋੜਣ ਪੈ ਸਕਦੇ ਹੈ।

Parneet kaur

ਜੀ ਹਾਂ ਸੂਤਰਾਂ ਤੋ ਪਤਾ ਚੱਲਿਆ ਹੈ ਕਿ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਨੇ ਲੋਕ ਸਭਾ ਚੋਣ ਨੂੰ ਪਟਿਆਲਾ ਤੋਂ ਲੜਣ ਦਾ ਫੈਸਲਾ ਕੀਤਾ ਹੈ। ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਪਰਨੀਤ ਕੌਰ ਨੇ ਇਸ ਤੇ ਕਿਹਾ ਕਿ ਉਹ ਪਟਿਆਲਾ ਤੋਂ ਹਨ ਜਿਸ ਕਾਰਨ ਉਹ ਪਟਿਆਲਾ ਤੋਂ ਹੀ ਲੋਕ ਸਭਾ ਚੋਣਾਂ ਨੂੰ ਲੜਣ ਦੀ ਇੱਛਾ ਰੱਖਦੀ ਹਨ।

Captain and parneet

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਰ ਇਸ ਤੇ ਆਖਰੀ ਫੈਸਲਾ ਹਾਈਕਮਾਨ ਦਾ ਹੀ ਹੋਵੇਗਾ। ਹੁਣ ਸਵਾਲ ਇਹ ਖੜਾ ਹੁੰਦਾ ਹੈ ਜੇਕਰ ਪਰਨੀਤ ਕੌਰ ਲੋਕ ਸਭਾ ਚੋਣ ਨੂੰ ਲੜਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਅਸੂਲ ਟੁੱਟ ਜਾਵੇਗਾ। ਜਿਸ ਦਾ ਮੁੱਖ ਕਾਰਨ ਉਹਨਾਂ ਦੀ ਪਤਨੀ ਹੀ ਹੋਵੇਗੀ।

Leave a Reply

Your email address will not be published. Required fields are marked *