ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ‘ਚ ਅਗਲੇ 2 ਦਿਨ ਮੌਸਮ ਦੇ ਖਰਾਬ ਰਹਿਣ ਦੀ ਸੰਭਾਵਨਾ ਹੈ | ਮੌਸਮ ਵਿਭਾਗ ਮੁਤਾਬਕ ਹਿਮਾਚਲ ‘ਚ ਬਹੁਤ ਸਾਰੀਆਂ ਥਾਵਾਂ ‘ਤੇ ਬਰਫਬਾਰੀ ਹੋ ਸਕਦੀ ਹੈ | ਪੰਜਾਬ ਅਤੇ ਹਰਿਆਣਾ”ਚ ਮੀਂਹ ਪੈਣ ਦੀ ਸੰਭਾਵਨਾ ਹੈ | ਪਹਾੜਾਂ ‘ਤੇ ਮੌਸਮ ਖਰਾਬ ਹੋਣ ਕਾਰਨ ਮੈਦਾਨੀ ਇਲਾਕਿਆਂ ‘ਤੇ ਵੀ ਉਸ ਦਾ ਅਸਰ ਪਿਆ ਹੈ।ਪੰਜਾਬ ਦੇ ਵਧੇਰੇ ਇਲਾਕਿਆਂ ‘ਚ ਬੱਦਲ ਛਾਏ ਰਹੇ | ਹਿਮਾਚਲ ‘ਚ ਬਰਫਬਾਰੀ ਹੋਣ ਪਿੱਛੋਂ ਪੰਜਾਬ ਅਤੇ ਹਰਿਆਣਾ ‘ਚ ਸੀਤ ਲਹਿਰ ਦੇ ਹੋਰ ਵੱਧ ਜਾਣ ਦਾ ਡਰ ਹੈ | ‘ਵੈਸਟਰਨ ਡਿਸਟਰਬੈਂਸ’ ਕਾਰਨ ਹਿਮਾਚਲ ਦੇ ਕਈ ਇਲਾਕਿਆਂ ‘ਚ ਤਾਂ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ |
ਮੌਸਮ ਵਿਭਾਗ ਮੁਤਾਬਕ ਪੰਜਾਬ ‘ਚ ਸਭ ਤੋਂ ਘੱਟ ਤਾਪਮਾਨ ਬਠਿੰਡਾ ਵਿਖੇ ਸਿਫਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਦਮਪੁਰ ‘ਚ 1, ਅੰਮ੍ਰਿਤਸਰ ‘ਚ 2, ਹਿਸਾਰ ‘ਚ 2, ਅੰਬਾਲਾ ‘ਚ 3, ਲੁਧਿਆਣਾ ‘ਚ 5 ਅਤੇ ਸਿਰਸਾ ‘ਚ 4 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਚੰਡੀਗੜ੍ਹ ‘ਚ ਵੀ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਸੀ।ਹਿਮਾਚਲ ਪ੍ਰਦੇਸ਼ ਦੇ ਵਧੇਰੇ ਇਲਾਕਿਆਂ ‘ਚ ਤਾਪਮਾਨ ਸਿਫਰ ਤੋਂ ਹੇਠਾਂ ਸੀ ਅਤੇ ਕੁਝ ਥਾਵਾਂ ‘ਤੇ ਇਹ 1 ਤੋਂ 5 ਡਿਗਰੀ ਤੱਕ ਸੀ।ਕਲਪਾ ਵਿਖੇ ਮਨਫੀ 3 ਅਤੇ ਧਰਮਸ਼ਾਲਾ ਵਿਖੇ 4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।ਸ਼ਿਮਲਾ ‘ਚ ਪਾਰਾ 5 ਡਿਗਰੀ ਰਿਹਾ |
Watch Video
