1984 ਪੀੜਤਾਂ ਨੂੰ ਸਾਡੀ ਸਰਕਾਰ ਨੇ ਦਿਲਵਾਇਆ ਇਨਸਾਫ, ਪਰ ਕਾਂਗਰਸ ਨੇ 84 ਦੇ ਦੋਸ਼ੀ ਨੂੰ ਬਣਿਆ CM- ਮੋਦੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਗੁਰਦਾਸਪੁਰ ਵਿੱਚ ਪੀਐੱਮ ਮੋਦੀ ਨੇ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ। ਪੀ੍ਐੱਮ ਮੋਦੀ ਨੇ ਇਸ ਰੈਲੀ ਦੁਆਰਾ ਲੋਕਾਂ ਦਾ ਧੰਨਵਾਦ ਕੀਤਾ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਗੁਰਦਾਸਪੁਰ ਵਿੱਚ ਪੀਐੱਮ ਮੋਦੀ ਨੇ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ। ਪੀ੍ਐੱਮ ਮੋਦੀ ਨੇ ਇਸ ਰੈਲੀ ਦੁਆਰਾ ਲੋਕਾਂ ਦਾ ਧੰਨਵਾਦ ਕੀਤਾ। ਪੀਐੱਮ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਭਾਸ਼ਾ ਵਿੱਚ ਕੀਤੀ। ਇਸ ਤੋਂ ਬਾਅਦ ਉਹਨਾਂ ਨੇ 1984 ਸਿੱਖ ਕਤਲੇਆਮ ਤੇ ਕਿਹਾ ਕਿ ਦਿੱਲੀ ਵਿੱਚ ਕਾਂਗਰਸ ਨੇ ਸਿੱਖ ਕਤਲੇਆਮ ਕਰਵਾਇਆ ਸੀ। ਉਹਨਾਂ ਦੀ ਸਰਕਾਰ ਦੁਆਰਾ SIT ਬਣਾਈ ਗਈ ਜਿਸ ਤੋਂ ਬਾਅਦ 34 ਸਾਲ ਬਾਅਦ ਉਹਨਾਂ ਨੂੰ ਇਨਸਾਫ ਦਿਲਵਾਇਆ।

https://www.facebook.com/LivingIndiaNewschannel/videos/460513871148247/

ਇਸ ਤੋਂ ਇਲਾਵਾ ਮੋਦੀ ਨੇ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਿਸਾਨਾਂ ਨੇ ਕਾਂਗਰਸ ਤੇ ਭਰੋਸਾ ਰੱਖਿਆ ਸੀ। ਪਰ ਕਾਂਗਰਸ ਨੇ ਉਹਨਾਂ ਨੂੰ ਧੋਖਾ ਦਿੱਤਾ ਜਿਸਦੀ ਉਹ ਸਦਾ ਭੁਗਤ ਰਹੇ ਹਨ। ਕਾਂਗਰਸ ਪਾਰਟੀ ਨੇ ਕਰਨਾਟਕ ਦੇ ਕਿਸਾਨਾਂ ਦੇ ਨਾਲ ਵੀ ਧੋਖਾ ਕੀਤਾ ਹੈ। ਜਿਸ ਕਾਰਨ ਉੱਥੇ ਦੇ ਕਿਸਾਨ ਆਪਣਾ ਘਰ ਛੱਡਣ ਤੋਂ ਮਜਬੂਰ ਹੋਏ ਹਨ। ਕਿਸਾਨਾਂ ਨਾਲ ਹਰ ਪਾਸੇ ਤੋਂ ਕਾਂਗਰਸ ਪਾਰਟੀ ਧੋਖਾ ਕਰ ਰਹੀ ਹੈ। ਨਾਲ ਹੀ ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਖੁਦ ਨੂੰ ਬਚਾਉਣ ਦੇ ਲਈ ਵੱਡੇ ਵੱਡੇ ਪਰਚੇ ਲੈਕੇ ਸੰਸਦ ਵਿੱਚ ਪਹੁੰਚ ਰਹੀ ਹੈ। ਤੇ ਕਾਂਗਰਸ ਪਾਰਟੀ ਨੇ ਖੁਦ ਮੰਨਿਆ ਹੈ ਕਿ ਉਸਨੇ ਹਾਲੇ ਤੱਕ ਕੋਈ ਕੰਮ ਨਹੀਂ ਕੀਤਾ ਹੈ।

Leave a Reply

Your email address will not be published. Required fields are marked *