ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫੇਰੀ ਤੇ ਹਨ ਇਸ ਦੌਰਾਨ ਉਹਨਾਂ ਨੇ ਜਲੰਧਰ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਵਿਦਿਆਰਥਿਆਂ ਨੂੰ ਸੰਬੋਧਨ ਕੀਤਾ। ਪੀਐੱਮ ਮੋਦੀ ਨੇ ਕਿਹਾ ਕਿ ਸਾਇੰਸ ਕਰਕੇ ਹੀ ਭਾਰਤ ਤਰੱਕੀ ਕਰ ਰਿਹਾ ਹੈ। ਸਾਇੰਸ ਅਤੇ ਟੈਕਨੋਲੋਜੀ ਹੀ ਭਾਰਤ ਦਾ ਸੁਨਹਿਰਾ ਭਵਿੱਖ ਹਨ।
ਇਸ ਤੋਂ ਇਲਾਵਾ ਉਹਨਾਂ ਨੇ ਅਟਲ ਬਿਹਾਰੀ ਵਾਜਪੇਯੀ ਜੀ ਦਾ ਸਾਇੰਸ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੈ। ਕਿਸਾਨਾਂ ਨੂੰ ਵਧੇਰੇ ਲਾਹੇ ਲਈ ਤਕਨੀਕ ਦੀ ਬਹੁਤ ਹੀ ਜਿਆਦਾ ਲੋੜ ਹੈ। ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੈ ਕਿਸਾਨ, ਜੈ ਜਵਾਨ ਤੇ ਜੈ ਵਿਗਿਆਨ’ ਦਾ ਨਵਾਂ ਨਾਅਰਾ ਦਿੱਤਾ। ਪੀਐੱਮ ਮੋਦੀ ਨੇ ਸੰਵੇਦਨਸ਼ੀਲ ਸੰਸਥਾਵਾਂ ਨੂੰ ਸਾਇਬਰ ਸੁਰੱਖਿਆ ਦੇਣ ਦੀ ਵੀ ਗੱਲ ਆਖੀ।

