ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨਵੇਂ ਸਾਲ ਮੌਕੇ ਸਿੱਖ ਸ਼ਰਧਾਲੂਆਂ ਨੂੰ ਏਅਰ ਇੰਡੀਆ ਨੇ ਖਾਸ ਤੋਹਫਾ ਦੇਕੇ ਉਹਨਾਂ ਦਾ ਨਵਾਂ ਸਾਲ ਯਾਦਗਾਰ ਬਣਾ ਦਿੱਤਾ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਏਅਰ ਇੰਡੀਆ ਚੰਡੀਗੜ੍ਹ ਤੋਂ ਨਾਂਦੇੜ (ਹਜ਼ੂਰ ਸਾਹਿਬ) ਸਾਹਿਬ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਐਲਾਨ ਕੀਤਾ ਹੈ। ਜਿਸ ਕਾਰਨ ਸਿੱਖ ਸ਼ਰਧਾਲੂਆਂ ਵਿੱਚ ਖੁਸ਼ੀ ਛਾਈ ਹੋਈ ਹੈ।
ਸੂਤਰਾਂ ਤੋ ਇਹ ਵੀ ਪਤਾ ਚਲਿਆ ਹੈ ਕਿ ਇਹ ਹਵਾਈ ਯਾਤਰਾ 8 ਜਨਵਰੀ ਸ਼ੂਰੁ ਹੋ ਰਹੀ ਹੈ। ਸੂਤਰਾਂ ਤੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਹਵਾਈ ਯਾਤਰਾ ਚੰਡੀਗੜ੍ਹ ਤੋਂ ਸਵੇਰੇ 9.10 ਵਜੇ ਰਵਾਨਾ ਹੋ ਕੇ 11.30 ਵਜੇ ਨਾਂਦੇੜ ਸਾਹਿਬ ਪਹੁੰਚੇਗੀ। ਫਿਰ ਨਾਦੇੜ੍ਹ ਸਾਹਿਬ ਤੋਂ ਹਵਾਈ ਉਡਾਣ 12.05 ਵਜੇ ਹੋਵੇਗੀ ਜੋ ਚੰਡੀਗੜ੍ਹ ਵਿੱਚ 2.20 ਵਜੇ ਤੇ ਵਾਪਸ ਆਵੇਗੀ। ਦੱਸਣਯੋਗ ਗੱਲ ਹੈ ਕਿ ਨਾਦੇੜ੍ਹ ਸਾਹਿਬ ਸਿੱਖਾ ਦਾ ਪਵਿੱਤਰ ਸਥਾਨ ਹੈ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤਿ ਸਮਾਏ ਸੀ।

