ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿੱਲੀ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਦਿੱਲੀ ਕੋਰਟ ਨੇ ਮੰਡੋਲੀ ਜੇਲ ਵਿੱਚ ਭੇਜਿਆ ਗਿਆ ਹੈ। ਦੱਸ ਦਈਏ ਕਿ ਕੜਕੜਡੂਮਾ ਕੋਰਟ ਚ ਸੱਜਣ ਕੁਮਾਰ ਨੇ ਆਪਣਾ ਸਰੰਡਰ ਕੀਤਾ ਸੀ। ਇਸ ਦੌਰਾਨ ਕਾਫੀ ਲੋਕ ਕੋਰਟ ਦੇ ਬਾਹਰ ਜੁੱਟੇ ਹੋੇਏ ਸੀ।
https://www.facebook.com/LivingIndiaNewschannel/videos/272913290019465/
ਉੱਥੇ ਹੀ ਇਸ ਮਾਮਲੇ ਤੇ 1984 ਸਿੱਖ ਕਤਲੇਆਮ ਦੀ ਮੁੱਖ ਗਵਾਹ ਜਗਦੀਸ਼ ਕੌਰ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਦੋਸ਼ੀ ਸੱਜਣ ਕੁਮਾਰ ਨੂੰ ਇਹ ਸਜਾ ਬਹੁਤ ਹੀ ਘੱਟ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸ੍ੱਜਣ ਕੁਮਾਰ ਕਰੀਬ 34 ਸਾਲ ਮਜੇ ਕਰ ਚੁੱਕਿਆ ਹੈ ਤੇ ਇਹਨਾਂ ਸਾਲਾਂ ਤੋ ਬਾਅਦ ਹੀ ਉਸਨੂੰ ਸਜਾ ਮਿਲੀ ਹੈ। ਜੋ ਕਿ ਬਹੁਤ ਹੀ ਘੱਟ ਹੈ।
