ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪੰਚਾਇਤੀ ਚੋਣਾਂ ਕਲ ਯਾਨਿ 30 ਦਸੰਬਰ ਨੂੰ ਹੋਣ ਵਾਲਿਆ ਹਨ। ਜਿਸ ਦੇ ਚੱਲਦੇ ਪੰਚਾਇਤੀ ਚੋਣਾਂ ਦਾ ਚੋਣ ਪ੍ਰਚਾਰ ਖਤਮ ਹੋ ਗਿਆ ਹੈ ਤੇ ਨਾਲ ਹੀ ਚੋਣਾਂ ਨੂੰ ਲੈਕੇ ਤਿਆਰੀਆਂ ਮੁਕੰਮਲ ਹੋ ਗਈਆ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਚੋਣ ਪ੍ਰਚਾਰ ਨੂੰ ਲੈਕੇ ਸੁਰੱਖਿਆ ਤੇ ਪੁੱਖਤਾ ਪ੍ਰਬੰਧ ਵੀ ਕੀਤੇ ਗਏ ਹਨ। ਜਿਕਰਯੋਗ ਗੱਲ ਹੈ ਕਿ ਚੋਣ ਪ੍ਰਚਾਰ ਦੌਰਾਨ ਕਈ ਥਾਵਾਂ ਤੇ ਝੜਪਾ ਹੋਇਆ। ਫਿਲਹਾਲ ਹੁਣ ਚੋਣ ਪ੍ਰਚਾਰ ਖਤਮ ਹੋ ਗਿਆ ਹੈ ਤੇ ਭਲਕੇ ਪੰਚਾਇਤੀ ਚੋਣਾਂ ਦੀ ਵੋਟਿੰਗ ਹੋਣ ਗਿਆ।

