ऑनलाइन डेस्क/लिविंग इंडिया न्यूज: ਜਲਾਲਾਬਾਦ ਪੁਲਿਸ ਵੱਲੋਂ ਛਾਪੇਮਾਰੀ ਕਰ ਚੋਰੀ ਦੇ ਮੋਟਰਸਾਈਕਲਾਂ ਦਾ ਇਕ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ ਜਿਸ ਵਿੱਚ 15 ਮੋਟਰਸਾਈਕਲ 3 ਸਕੂਟਰ 5 ਐਕਟਿਵਾ 22 ਮੋਟਰਸਾਈਕਲਾਂ ਦੀਆਂ ਟੈਂਕੀਆਂ 10 ਚੈਸੀਆਂ ਅਤੇ 17 ਮੋਟਰਸਾਈਕਲਾਂ ਦੇ ਇੰਜਣ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਕਾਰਵਾਈ ਕਰਦਿਆਂ ਹੋਇਆ |
ਪੁਲਿਸ ਵੱਲੋਂ ਜਲਾਲਾਬਾਦ ਸ਼ਹਿਰ ਦੇ ਹੀ ਰਹਿਣ ਵਾਲੇ ਚਾਰ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਚੋਰੀ ਦੇ ਮੋਟਰਸਾਈਕਲ ਇਕ ਲਾਲੀ ਬਜ਼ਾਜ ਨਾਮਕ ਡੀਲਰ ਨੂੰ ਵੇਚਦੇ ਸਨ ਜੋ ਇਨ੍ਹਾਂ ਚੋਰੀ ਦੇ ਮੋਟਰਸਾਈਕਲਾਂ ਨੂੰ ਸਸਤੇ ਭਾਅ ਤੇ ਖਰੀਦ ਕੇ ਇਨ੍ਹਾਂ ਦੀ ਚੈਸੀ ਨੂੰ ਟੈਂਪਰ ਕਰ ਕੇ ਜਾਅਲੀ ਕਾਗਜ਼ਾਤ ਆਰਸੀ ਤਿਆਰ ਕਰਕੇ ਅੱਗੇ ਵੇਚ ਦਿੰਦਾ ਸੀ ਅਤੇ ਜੋ ਪੁਰਾਣੇ ਹੁੰਦੇ ਸਨ ਉਨ੍ਹਾਂ ਨੂੰ ਕਬਾੜ ਕਰ ਮੋਟਰਸਾਈਕਲਾਂ ਦਾ ਸਪੇਅਰ ਪਾਰਟ ਵੀ ਵੇਚਦਾ ਸੀ |
Watch Video

