ਦਸਤਾਰ ਦੀ ਬੇਅਦਬੀ ਕਰਨ ਤੇ ਮੰਡ ਤੇ ਭੜਕੇ ਖਾਲਿਸਤਾਨੀ, ਖਾਲਿਸਤਾਨੀਆਂ ਨੇ ਮੰਡ ਨੂੰ ਜਾਨ ਤੋਂ ਮਾਰਣ ਦੀ ਦਿੱਤੀ ਧਮਕੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਰਾਜੀਵ ਗਾਂਧੀ ਦੇ ਬੁੱਤ ਤੇ ਕਾਲਿਖ ਪੋਤਣ ਦਾ ਮਾਮਲਾ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਇਹ ਮਾਮਲਾ ਕਾਫੀ ਵੱਧਦਾ ਜਾ ਰਿਹਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਰਾਜੀਵ ਗਾਂਧੀ ਦੇ ਬੁੱਤ ਤੇ ਕਾਲਿਖ ਪੋਤਣ ਦਾ ਮਾਮਲਾ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਇਹ ਮਾਮਲਾ ਕਾਫੀ ਵੱਧਦਾ ਜਾ ਰਿਹਾ ਹੈ। ਦੱਸ ਦਈਏ ਕਿ ਗੁਰਦਰਸ਼ਨ ਸਿੰਘ ਮੰਡ ਨੂੰ ਖਾਲਿਸਤਾਨੀਆਂ ਵੱਲੋਂ ਜਾਨ ਤੋਂ ਮਾਰਣ ਦੀ ਧਮਕੀ ਦਿੱਤੀ ਹੈ। ਇਸ ਧਮਕੀ ਬਾਰੇ ਮੰਡ ਨੇ ਆਪਣੀ ਫੇਸਬੁੱਕ ਦੇ ਜਰੀਏ ਸਾਰੀਆਂ ਨੂੰ ਦੱਸਿਆ ਹੈ।

gursimran singh mand

gursimran singh mand

ਉੱਥੇ ਹੀ ਦੂਜੇ ਪਾਸੇ ਖਾਲਿਸਤਾਨੀਆਂ ਨੇ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਮੰਡ ਨੇ ਦਸਤਾਰ ਦੀ ਬੇਅਦਬੀ ਕੀਤੀ ਹੈ। ਰਾਜੀਵ ਗਾਂਧੀ ਉਸਦਾ ਪਿਓ ਹੋਏਗਾ ਪਰ ਦਸਤਾਰ ਪੂਰੀ ਕੌਮ ਦੀ ਹੈ। ਜਿਸਦੀ ਮੰਡ ਨੇ ਬੇਅਦਬੀ ਕੀਤੀ ਹੈ। ਖਾਲਿਸਤਾਨੀ ਗੁਰਦਰਸ਼ਨ ਸਿੰਘ ਮੰਡ ਦੁਆਰਾ ਦਸਤਾਰ ਦੀ ਬੇਅਦਬੀ ਕੀਤੇ ਜਾਣ ਦੇ ਕਾਰਨ ਭੜਕੇ ਹੋਏ ਹਨ।

gursimran singh mand

gursimran singh mand

ਜਿਕਰ-ਏ-ਖਾਸ ਹੈ ਕਿ ਮੰਡ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਯੂਥ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਕਾਲਿਖ ਪੋਤਣ ਤੋਂ ਬਾਅਦ ਕਾਂਗਰਸ ਨੇਤਾਵਾਂ ਵਿੱਚ ਕਾਫੀ ਰੋਸ ਪਾਇਆ ਗਿਆ ਸੀ। ਕਾਂਗਰਸੀ ਨੇਤਾ ਗੁਰਦਰਸ਼ਨ ਸਿੰਘ ਮੰਡ ਨੇ ਆਪਣੀ ਦਸਤਾਰ ਨਾਲ ਰਾਜੀਵ ਗਾਂਧੀ ਦੇ ਬੁੱਤ ਨੂੰ ਸਾਫ ਕੀਤਾ ਸੀ ਜਿਸ ਤੋਂ ਬਾਅਦ ਵਿਵਾਦਾਂ ਵਿੱਚ ਆ ਗਏ ਸੀ।

Leave a Reply

Your email address will not be published. Required fields are marked *