ਪੰਜਾਬ ਦੇ ਇਸ ਪਿੰਡ ਵਿੱਚ ਕਰੀਬ 40 ਸਾਲਾਂ ਤੋਂ ਨਹੀਂ ਪਈਆ ਵੋਟਾਂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣ ਵਾਲਿਆ ਹਨ। ਪੰਚਾਇਤੀ ੋਚੋਣਾਂ ਨੂੰ ਲੈਕੇ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣ ਵਾਲਿਆ ਹਨ। ਪੰਚਾਇਤੀ ੋਚੋਣਾਂ ਨੂੰ ਲੈਕੇ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਪਰ ਘਨੌਲੀ ਖੇਤਰ ਦਾ ਇਕ ਅਜਿਹਾ ਪਿੰਡ ਵੀ ਹੈ ਜਿੱਥੇ ਕਰੀਬ 40 ਸਾਲਾਂ ਤੋ ਚੋਣਾਂ ਨਹੀਂ ਹੋਈਆ ਹਨ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਰਾਵਲਾ ਮਾਜਰਾ ਵਿੱਚ ਕਰੀਬ 40 ਸਾਲਾਂ ਤੋਂ ਵੋਟਾਂ ਨਹੀਂ ਪਈਆ ਹਨ। ਇਸ ਪਿੰਡ ਵਿੱਚ ਸਰਬਸੰਮਤੀ ਨਾਲ ਸਰਪੰਚ ਨੂੰ ਚੁਣਿਆ ਜਾ ਰਿਹਾ ਹੈ।

Election

 

ਪਿੰਡ ਦੇ ਲੋਕ ਸਰਬਸੰਮਤੀ ਨਾਲ ਸਰਪੰਚ ਨੂੰ ਚੁਣ ਰਹੇ ਹਨ। ਇਸ ਵਾਰ ਵੀ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਹੈ। ਪਿੰਡ ਦੇ ਲੋਕਾਂ ਨੇ ਆਪਣੀ ਸਰਬਸੰਮਤੀ ਨਾਲ ਸਰਵਜੀਤ ਕੌਰ ਨੂੰ ਪਿੰਡ ਦੀ ਸਰਪੰਚ ਨੂੰ ਚੁਣ ਲਿਆ ਹੈ। ਪੰਜਾਬ ਵਿੱਚ ਪੰਚਾਇਤੀ ਚੋਣਾਂ 30 ਨੂੰ ਹੋਣ ਵਾਲਿਆ ਹਨ ਪਰ ਇਸ ਤੋਂ ਪਹਿਲਾ ਹੀ ਕਈ ਝੜਪਾਂ ਵੀ ਦੇਖਣ ਨੂੰ ਮਿਲਿਆ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਕਈ ਅਜਿਹੇ ਵੀ ਪਿੰਡ ਦੇਖਣ ਨੂੰ ਮਿਲੇ ਹਨ ਜਿਹਨਾਂ ਨੇ ਆਪਣੀ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਨੂੰ ਚੁਣ ਲਿਆ ਹੈ।

Leave a Reply

Your email address will not be published. Required fields are marked *