ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਰਾਜ ਕਰਨ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਗਾਇਕੀ ਦੇ ਨਾਲ ਨਾਲ ਪੰਚਾਇਤੀ ਚੋਣਾਂ ਵਿੱਚ ਵੀ ਆਪਣੀ ਦਿਲਚਸਪੀ ਦਿਖਾ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਸਿੱਧੂ ਮੂਸੇਵਾਲਾ ਦੀ ਮਾਂ ਪੰਚਾਇਤੀ ਚੋਣਾ ਵਿੱਚ ਖੜੀ ਹੋ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਿੱਧੂ ਮੂਸੇਵਾਲਾ ਦੀ ਮਾਂਗ ਪਿੰਡ ਮੂਸੇ ਤੋਂ ਸਰਪੰਚੀ ਚੋਣਾਂ ਨੂੰ ਲੜਣਗੇ।
ਦੱਸਿਆ ਜਾ ਰਿਹਾ ਹੈ ਕਿ ਆਪਣੀ ਮਾਂ ਦੇ ਲਈ ਚੋਣਾਂ ਦਾ ਪ੍ਰਚਾਰ ਉਹ ਖੁਦ ਕਰਨਗੇ। ਸਿੱਧੂ ਮੂਸੇਵਾਲਾ ਦੀ ਮਾਂ ਚਰਨਕੌਰ ਕਾਂਗਰਸ ਵੱਲੋਂ ਚੋਣ ਉਮੀਦਵਾਰ ਹਨ। ਪੰਚਾਇਤੀ ਚੋਣਾਂ ਨੂੰ ਲੜਨ ਤੋਂ ਪਹਿਲਾ ਉਹ ਪਿੰਡ ਦੀ ਪੰਚ ਵੀ ਰਹਿ ਚੁੱਕੇ ਹਨ।
ਪੰਚਾਇਤੀ ਚੋਣਾਂ ਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਕਿਸੇ ਅਹੁਦੇ ਜਾਂ ਲਾਲਚ ਕਾਰਨ ਮੈਦਾਨ ਵਿੱਚ ਨਹੀਂ ਆਏ ਹਨ ਉਹ ਇਸ ਦੌਰਾਨ ਪੰਜਾਬ ਵਿੱਚ ਵੱਧ ਰਹੇ ਨਸ਼ੇ ਦੇ ਖਿਲਾਫ ਲੜਣਗੇ ਤੇ ਨਾਲ ਹੀ ਚੋਣਾਂ ਦੌਰਾਨ ਨਸ਼ੇ ਅਤੇ ਸ਼ਰਾਬ ਆਦੀ ਵੰਡਣ ਦਾ ਵੀ ਵਿਰੋਧ ਕਰਨਗੇ। ਇਸ ਤੋਂ ਇਲਾਵਾ ਪਰਿਵਾਰ ਦਾ ਕਹਿਣਾ ਹੈ ਕਿ ਇਸ ਚੋਣ ਪ੍ਰਚਾਰ ਦੌਰਾਨ ਸਿੱਧੂ ਉਹਨਾਂ ਦਾ ਸਾਥ ਦੇਵੇਗਾ।


