ਚੌਥੀ ਮੰਜਿਲ ਤੋਂ ਛਾਲ ਮਾਰਨ ਵਾਲੇ ਗੈਂਗਸਟਰ ਹੈਰੀ ਚੀਮਾ ਦੀ ਹੋਈ ਮੌਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਤੋਂ ਹੈਰੀ ਚੀਮਾ ਨਾਂ ਦੇ ਗੈਂਗਸਟਰ ਨੂੰ ਫੜਿਆ ਗਿਆ ਸੀ ਜਿਸ ਨੇ ਪੁਲਿਸ ਤੋਂ ਬੱਚਣ ਲਈ ਚੌਥੀ ਮੰਜਿਲ ਤੋਂ ਛਲਾਂਗ ਲਗਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਤੋਂ ਹੈਰੀ ਚੀਮਾ ਨਾਂ ਦੇ ਗੈਂਗਸਟਰ ਨੂੰ ਫੜਿਆ ਗਿਆ ਸੀ ਜਿਸ ਨੇ ਪੁਲਿਸ ਤੋਂ ਬੱਚਣ ਲਈ ਚੌਥੀ ਮੰਜਿਲ ਤੋਂ ਛਲਾਂਗ ਲਗਾ ਦਿੱਤੀ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਗੈਂਗਸਟਰ ਹੈਰੀ ਚੀਮਾ ਨੇ ਹਸਪਤਾਲ ਵਿੱਚ ਮੌਤ ਹੋ ਗਈ ਹੈ। ਗੈਂਗਸਟਰ ਹੈਰੀ ਚੀਮਾ 17 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਭਰਤੀ ਸੀ।

Gangster

ਦੱਸਣਯੋਗ ਗੱਲ ਹੈ ਕਿ ਗੈਂਗਸਟਰ ਹੈਰੀ ਚੀਮਾ ਨੇ ਇਕ ਲੜਕੀ ਦੇ ਨਾਲ ਜਬਰ ਜਨਾਹ ਕੀਤਾ ਸੀ ਜਿਸ ਤੋਂ ਬਾਅਦ ਪੀੜਤ ਲੜਕੀ ਨੇ ਆਰੋਪੀ ਹੈਰੀ ਚੀਮਾ ਦੇ ਖਿਲਾਫ ਮਾਮਲਾ ਦਰਜ ਕਰਵਾਈਆ ਸੀ।

Gangster

ਜਿਸ ਤੋਂ ਬਾਅਦ ਪੁਲਿਸ ਉਸਨੂੰ ਹੋਟਲ ਵਿੱਚ ਗ੍ਰਿਫਤਾਰ ਕਰਨ ਲਈ ਗਈ ਸੀ। ਪਰ ਗੈਂਗਸਟਰ ਹੈਰੀ ਚੀਮਾ ਪੁਲਿਸ ਤੋਂ ਬੱਚਣ ਲਈ ਹੋਟਲ ਦੀ ਚੌਥੀ ਇਮਾਰਤ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਜਿਸ ਕਾਰਨ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪਰ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।

Leave a Reply

Your email address will not be published. Required fields are marked *