ਪੁਲਿਸ ਤੋਂ ਬਚਣ ਲਈ ਗੈਂਗਸਟਰ ਨੇ ਚੌਥੀ ਮੰਜਿਲ ਤੋਂ ਮਾਰੀ ਛਾਲ ਫਿਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਪੁਲਿਸ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕੱਸਦੀ ਹੋਈ ਨਜਰ ਆ ਰਹੀ ਹੈ। ਜਿਸ ਕਾਰਨ ਗੈਂਗਸਟਰਾਂ ਵਿੱਚ ਪੁਲਿਸ ਨੂੰ ਲੈਕੇ ਦਹਿਸ਼ਤ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਪੁਲਿਸ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕੱਸਦੀ ਹੋਈ ਨਜਰ ਆ ਰਹੀ ਹੈ। ਜਿਸ ਕਾਰਨ ਗੈਂਗਸਟਰਾਂ ਵਿੱਚ ਪੁਲਿਸ ਨੂੰ ਲੈਕੇ ਦਹਿਸ਼ਤ ਦਾ ਮਾਹੌਲ ਵੀ ਦੇਖਿਆ ਗਿਆ ਹੈ। ਕਿਉਕਿ ਪੰਜਾਬ ਦੇ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਉਟਰ ਤੋਂ ਬਾਅਦ ਕਈ ਗੈਂਗਸਟਰਾਂ ਨੇ ਆਪਣਾ ਆਤਮ ਸਮਰਪਣ ਕੀਤਾ ਸੀ। ਉੱਥੇ ਹੀ ਦੂਜੇ ਪਾਸੇ ਕਈ ਸ਼ਾਤਿਰ ਅਤੇ ਖਤਰਨਾਕ ਗੈਂਗਸਟਰ ਅਜਿਹੇ ਵੀ ਹਨ ਜੋ ਪੁਲਿਸ ਤੋਂ ਬੱਚਦੇ ਹੋਏ ਫਿਰ ਰਹੇ ਹਨ।

Gangster

ਇਸਦੇ ਬਾਵਜੁਦ ਵੀ ਪੁਲਿਸ ਉਹਨਾਂ ਤੇ ਆਪਣਾ ਸ਼ਿਕੰਜਾ ਕੱਸ ਰਹੇ ਹਨ। ਮਿਲੀ ਜਾਣਕਾਰੀ ੇਦੇ ਅਨੁਸਾਰ ਚੰਡੀਗੜ੍ਹ ਵਿੱਚ ਵੀ ਪੁਲਿਸ ਨੇ ਇਕ ਮਸ਼ਹੂਰ ਅਤੇ ਨਾਮੀ ਗੈਂਗਸਟਰ ਤੇ ਆਪਣਾ ਸ਼ਿਕੰਜਾ ਕੱਸਿਆ ਹੈ।  ਦੱਸ ਦਈਏ ਕਿ ਪੁਲਿਸ ਨੇ ਗੈਂਗਟਰ ਹੈਰੀ ਚੀਮਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਹੈਰੀ ਚੀਮਾ ਤੇ ਇਕ ਲੜਕੀ ਨੇ ਜਬਰਜਨਾਹ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਸੀ।

Gangster

ਚੰਡੀਗੜ੍ਹ ਦੇ ਇਕ ਹੋਟਲ ਵਿੱਚ ਉਹ ਆਪਣਾ ਨਾਂਅ ਬਦਲ ਕੇ ਰਹਿ ਰਿਹਾ ਸੀ। ਪੀੜਤ ਲੜਕੀ ਨੇ ਦੱਸਿਆ ਸੀ ਕਿ ਅਮਨ ਉਸਨੂੰ ਪਾਰਟੀ ਲਿਜਾਣ ਦੇ ਬਹਾਨੇ ਹੋਟਲ ਵਿੱਚ ਲੈਕੇ ਗਿਆ ਸੀ ਉੱਥੇ ਲਿਜਾ ਕੇ ਅਮਨ ਨੇ ਉਸ ਨਾਲ ਜਬਰਜਨਾਹ ਕੀਤਾ। ਅਗਲੀ ਸਵੇਰ ਉਹ ਕਿਸੇ ਤਰ੍ਹਾਂ ਹੋਟਲ ਤੋਂ ਭੱਜ ਕੇ ਉਸਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ। ਪੁਲਿਸ ਨੇ ਮਾਮਲਾ ਦਰਜ ਕਰ ਲੈਣ ਤੋਂ ਬਾਅਦ ਜਦੋ ਹੋਟਲ ਉਸਨੂੰ ਗ੍ਰਿਫਤਾਰ ਕਰਨ ਲਈ ਗਏ ਤਾ ਅਮਨ ਹੋਟਲ ਦੀ ਚੌਥੀ ਇਮਾਰਤ ਤੋਂ ਛਲਾਂਗ ਲਗਾ ਦਿੱਤੀ ਜਿਸ ਕਾਰਨ ਉਹ ਜਖਮੀ ਹੋ ਗਿਆ। ਉੱਥੇ ਹੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਪੰਜਾਬ ਦੇ ਮਸ਼ਹੂਰ ਗੈਂਗਸਟਰ ਹੈਰੀ ਚੀਮਾ ਦੀ ਤਰ੍ਹਾਂ ਹੁਲਿਆ ਲੱਗ ਰਿਹਾ ਹੈ। ਫਿਲਹਾਲ ਪੁਲਿਸ ਨੇ ਗੈਂਗਸਟਰ ਨੂੰ ਕਬਜੇ ਵਿੱਚ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *