ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹਰ ਥਾਂ ਤੇ ਵਿਆਹ ਦਾ ਸੀਜਨ ਚੱਲ ਰਿਹਾ ਹੈ। ਅੱਜ ਦੇ ਸਮੇਂ ਵਿੱਚ ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹਨ। ਜਿਸ ਲਈ ਉਹ ਇਸ ਤੇ ਭਾਰੀ ਖਰਚਾ ਕਰ ਤੋਂ ਵੀ ਪਿੱਛੇ ਨਹੀਂ ਹੱਟ ਰਹੇ ਹਨ। ਸ਼ੋਸ਼ੇਬਾਜੀ ਲਈ ਲੋਕ ਵਿਆਹ ਵਿੱਚ ਫਾਲਤੂ ਖਰਚ ਤੋਂ ਪਿੱਛੇ ਨਹੀਂ ਹੱਟ ਰਹੇ ਹਨ।
ਵਿਆਹ ਵਿੱਚ ਲੋਕ ਹੈਲੀਕਾਪਟਰ ਵਿੱਚ ਦੁਲਹਣ ਲੈ ਜਾਣਾ ਆਮ ਗੱਲ ਹੋ ਗਈ ਹੈ। ਪਰ ਪੰਜਾਬ ਦੇ ਕਪੂਰਥਲਾ ਵਿੱਚ ਇਕ ਅਜਿਹਾ ਵਿਆਹ ਦੇਖਿਆ ਗਿਆ ਜਿਸ ਵਿੱਚ ਲਾੜੇ ਨੇ ਟਰੈਟਕਰ ਤੇ ਲਾੜੀ ਨੂੰ ਵਿਆਹ ਕੇ ਲੈ ਕੇ ਆਇਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਸ਼ੇਰਪੁਰਦੋਨਾ ਦੇ ਵਿੱਚ ਰਹਿਣ ਵਾਲੇ ਕਿਸਾਨ ਦਾ ਪੁੱਤਰ ਲਵਪ੍ਰੀਤ ਸਿੰਘ ਨੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਲਾੜੀ ਨੂੰ ਟਰੈਕਟਰ ਤੇ ਵਿਆਹ ਲੈ ਕੇ ਆਇਆ।
ਇਸ ਤੇ ਲਵਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਕ ਕਿਸਾਨ ਦਾ ਪੁੱਤਰ ਹੈ ਤੇ ਟਰੈਟਕਰ ਖੇਤ ਦਾ ਰਾਜਾਂ ਹੁੰਦਾ ਹੈ। ਨਾਲ ਹੀ ਉਹਨਾਂ ਨੇ ਇਸ ਵਿਆਹ ਨੂੰ ਆਪਣਾ ਸੌਕ ਦੱਸਦੇ ਹੋਏ ਕਿਹਾ ਕਿ ਉਹਨਾ ਦਾ ਸ਼ੌਕ ਸੀ ਕਿ ਉਹ ਆਪਣੇ ਪਤਨੀ ਦੀ ਡੋਲੀ ਨੂੰ ਟਰੈਕਟਰ ਤੇ ਲੈਕੇ ਆਉਣਗੇ ਜੋ ਉਹਨਾਂ ਨੇ ਆਪਣਾ ਸੌਕ ਪੂਰਾ ਕਰ ਲਿਆ ਹੈ।
ਦੱਸਣਯੋਗ ਗੱਲ ਹੈ ਕਿ ਇਸ ਸਾਦੇ ਵਿਆਹ ਦੀ ਹਰ ਥਾਂ ਤੇ ਸ਼ਲਾਘਾ ਹੋ ਰਹੀ ਹੈ ਤੇ ਲਾੜਾ ਅਤੇ ਲਾੜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆ ਹਨ।






