ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੈਨੇਡਾ ਸਰਕਾਰ ਨੇ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਪਹਿਲੀ ਵਾਰੀ ਖਾਲਿਸਤਾਨੀ ਵੱਖਵਾਦ ਨੂੰ ਆਪਣੇ ਲਈ ਖਤਰਾ ਦੱਸਿਆ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਕੈਨੇਡਾ ਸਰਕਾਰ ਨੇ ਆਨ ਟੇਰੀਜ਼ਮ ਥੇ੍ਟ ਟੂ ਕੈਨੇਡਾ ਨਾਂ ਦੀ ਰਿਪੋਰਟ ਨੂੰ ਪਬਲਿਕ ਸੇਫਟੀ 2018 ਦੀ ਰਿਪੋਰਟ ਦੇ ਤਹਿਤ ਜਾਰੀ ਕੀਤਾ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਇਸ ਰਿਪੋਰਟ ਵਿੱਚ ਐਕਸਟ੍ਰੀਜ਼ਮ ਦੇ ਨਾਮ ਨਾਲ ਵੱਖਵਾਦ ਖਾਲਿਸਤਾਨ ਨੂੰ ਖਤਰਾ ਮੰਨਿਆ ਜਾ ਰਿਹਾ ਹੈ।ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਕੁਝ ਲੋਕ ਵੱਖਵਾਦ ਖਾਲਿਸਤਾਨ ਦੀ ਵਿਚਾਰਧਾਰਾ ਦਾ ਸਮਰਥਨ ਕਰ ਰਹੇ ਹਨ ਤੇ ਨਾਲ ਹੀ ਇਸਦਾ ਸਾਥ ਵੀ ਦੇ ਰਹੇ ਹਨ।
ਦੱਸਣਯੋਗ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਖਾਲਿਸਤਾਨ ਦੇ ਲਈ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੇ ਆਰੋਪ ਲਗਾਏ ਹਨ ਕਿ ਇਸਦਾ ਸਮਰਥਨ ਕਰ ਰਹੇ ਲੋਕਾਂ ਦੇ ਖਿਲਾਫ ਸਰਕਾਰ ਵੱਲੋਂ ਕੋਈ ਵੀ ਸਖਤ ਰਵਇਆ ਨਹੀਂ ਰੱਖਿਆ ਜਾ ਰਿਹਾ ਹੈ। ਪਰ ਹੁਣ ਕੈਨੇਡਾ ਵੱਲੋਂ ਖਾਲਿਸਤਾਨ ਨੂੰ ਆਪਣੇ ਲਈ ਖਤਰਾ ਸਮਝਣਾ ਉਹਨਾਂ ਦੀ ਨੀਤੀ ਨੂੰ ਵੱਡੀ ਤਬਦੀਲੀ ਮੰਨਿਆ ਜਾ ਰਿਹਾ ਹੈ।


