ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੱਧ ਪੱਦੇਸ਼ ਵਿੱਚ ਕਮਲਨਾਥ ਮੁੱਖ ਮੰਤਰੀ ਬਣਨ ਤੋਂ ਪਹਿਲਾ ਹੀ ਉਹਨਾਂ ਦਾ ਵਿਰੋਧ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਸੀਨਿਅਰ ਵਕੀਲ ਐਚਐਸ ਫੂਲਕਾ ਅਤੇ ਕੰਵਰ ਸੰਧੂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਹੈ। ਉਹਨਾਂ ਨੇ ਕਮਲਨਾਥ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਕਮਲਨਾਥ ਦਾ ਨਾਂ 1984 ਸਿੱਖ ਨਸਲਕੁਸ਼ੀ ਵਿੱਚ ਉਹਨਾਂ ਦਾ ਨਾਂ ਸ਼ਾਮਿਲ ਹੈ।
I warn @RahulGandhi -Sikhs hv been patient enough but don't instigate them with your decision to make @OfficeofKNath the CM of MP!
History shows when someone dares to be Sikhs’ enemy; Sikhs throttle the cruel oppressors with befitting & memorable response @ANI @republic @ZeeNews https://t.co/bHUHxPj3re
— Manjinder Singh Sirsa (@mssirsa) December 13, 2018
ਜਿਸ ਕਾਰਨ ਉਹਨਾਂ ਨੇ ਰਾਹੁਲ ਗਾਂਧੀ ਨੂੰ ਚੇਤਾਵਨੀ ਦਿੱਤੀ ਹੈ। ਸਿਰਸਾ ਨੇ ਟਵੀਟ ਕਰ ਰਾਹੁਲ ਗਾਂਧੀ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਿੱਖਾਂ ਨੇ ਪਹਿਲਾ ਹੀ ਧੀਰਜ ਰੱਖਿਆ ਹੋਇਆ ਹੈ। ਪਰ ਰਾਹੁਲ ਗਾਂਧੀ ਕਮਲਨਾਥ ਨੂੰ ਸੀਐਮ ਬਣਾਕੇ ਸਿੱਖਾਂ ਨੂੰ ਨਾਂ ਭੜਕਾਣ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਸਨੇ ਵੀ ਸਿੱਖਾਂ ਦੇ ਨਾਲ ਦੁਸ਼ਮਣੀ ਨਿਭਾਉਣ ਦੀ ਹਿੰਮਤ ਕੀਤੀ ਹੈ ਉਸਦਾ ਸਿੱਖਾਂ ਨੇ ਬਹੁਤ ਹੀ ਤਿੱਖਾ ਜਵਾਬ ਦਿੱਤਾ ਹੈ।

