ਪੰਜਾਬ ਵਿਧਾਨਸਭਾ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਦੱਸ ਦਇਏ ਕਿ ਵਿਧਾਨ ਸਭਾ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਦੱਸ ਦਇਏ ਕਿ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ 13 ਦਸੰਬਰ ਤੋਂ 16 ਦਸੰਬਰ ਤੱਕ ਚੱਲੇਗਾ। ਇਸ ਇਜਲਾਸ ਵਿੱਚ ਚਾਰ ਬੈਠਕਾਂ ਹੋਣਗੀਆਂ। ਕਿਹਾ ਜਾ ਰਿਹਾ ਹੈ ਕਿ ਇਸ ਵਿਧਾਨਸਭਾ ਵਿੱਚ ਵਿਧਾਨਿਕ ਕੰਮਕਾਜ ਵੀ ਕੀਤਾ ਜਾਣਾ ਹੈ। ਨਾਲ ਹੀ 15 ਦਸੰਬਰ ਦੀ ਬੈਠਕ ਵਿੱਚ ਵੀ ਵਿਧਾਨਿਕ ਕੰਮਕਾਜ ਹੀ ਹੋਣਗੇ।

Punjab assembly

ਇਹ ਵਿਧਾਨਸਭਾ ਦਾ ਇਜਲਾਸ ਰੁੱਤ ਦੁਪਹਿਰ ਵਿੱਚ 2 ਵਜੇ ਸ਼ੁਰੂ ਹੋ ਜਾਵੇਗਾ। ਜਿਸ ਵਿੱਚ ਕਾਨੂੰਨੀ ਕੰਮਕਾਜਾਂ ਤੇ ਵੀ ਚਰਚਾ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਇਜਲਾਸ ਵਿੱਚ ਕਈ ਵਿਰੋਧੀ ਮੈਂਬਰਾ ਦੁਆਰਾ ਗਰਮਾ ਗਰਮੀ ਹੋਣ ਦ ਵੀ ਆਸਾਰ ਹਨ। ਸੂਤਰਾਂ ਤੋ ਇਹ ਵੀ ਪਤਾ ਚਲਿਆ ਹੈ ਕਿ ਅਕਾਲੀ ਦਲ ਅਤੇ ਆਪ ਵਿਧਾਇਕਾਂ ਵੱਲੋਂ ਸਰਕਾਰ ਨੂੰ ਘੇਰਿਆ ਵੀ ਜਾ ਸਕਦਾ ਹੈ। ਦੱਸਣਯੋਗ ਗੱਲ ਹੈ ਕਿ ਇਹ ਵਿਧਾਨਸਭਾ ਇਜਲਾਸ 3 ਦਿਨਾਂ ਤੱਕ ਚੱਲਣ ਵਾਲਾ ਹੈ।

 

Leave a Reply

Your email address will not be published. Required fields are marked *