ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਕਾਫੀ ਲੰਬੇ ਸਮੇਂ ਤੋਂ ਬਾਅਦ ਆਪਣੀ ਪ੍ਰੇਮਿਕਾ ਗਿਨੀ ਚਤਰਥ ਨਾਲ ਅੱਜ ਸ਼ਾਦੀ ਦੇ ਬੰਧਨ ਵਿੱਚ ਬੱਝਣ ਵਾਲੇ ਹਨ।
ਕਪਿਲ ਸ਼ਰਮਾ ਦਾ ਵਿਆਹ ਉਹਨਾਂ ਦੇ ਘਰ ਜਲੰਧਰ ਵਿੱਚ ਹੋਣ ਵਾਲਾ ਹੈ। ਇਸ ਲ਼ਈ ਉਹਨਾਂ ਨੇ ਮਹਿਮਾਨਾਂ ਦੇ ਲਈ ਕਈ ਖਾਸ ਪ੍ਰਬੰਧ ਕੀਤੇ ਹੋਏ ਹਨ।
ਦੱਸਣਯੋਗ ਗੱਲ ਹੈ ਕਿ ਕਪਿਲ ਸ਼ਰਮਾ ਦੇ ਵਿਆਹ ਚ ਹਰ ਕੋਈ ਹਿੱਸਾ ਬਣ ਸਕਦਾ ਹੈ। ਜੀ ਹਾਂ ਕਪਿਲ ਸ਼ਰਮਾ ਦਾ ਵਿਆਹ ਉਹਨਾਂ ਦੇ YouTube ਚੈਨਲ ਕਪਿਲ ਸ਼ਰਮਾ k9 ਵਿੱਚ ਲਾਇਵ ਦੇਖ ਸਕੋਗੇ।
ਦੱਸ ਦਈਏ ਕਿ ਉਹਨਾਂ ਨੇ ਆਪਣੇ ਵਿਆਹ ਦਾ ਟੀਜ਼ਰ ਪਹਿਲਾ ਹੀ ਜਾਰੀ ਕਰ ਦਿੱਤਾ ਸੀ। ਜਿਸ ਵਿੱਚ ਰਾਜੀਵ ਠਾਕੂਰ ਅਤੇ ਚੰਦਨ ਪ੍ਰਭਾਕਰ ਉਹਨਾਂ ਨੂੰ ਕਪਿਲ ਦੇ ਵਿਆਹ ਵਿੱਚ ਆਉਣ ਲਈ ਸੱਦਾ ਦੇ ਰਹੇ ਹਨ। ਟੀਜ਼ਰ ਵਿੱਚ ਉਹਨਾਂ ਨੇ ਕਿਹਾ ਕਿ ਕਪਿਲ ਸ਼ਰਮਾ ਦਾ ਵਿਆਹ ਹੈ ਪੂਰੇ ਇੰਡੀਆ ਨੇ ਆਉਣਾ ਹੈ।







