ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਵਿੱਚ ਹਸਪਤਾਲਾ ਅੱਗੇ ਹਾਰਨ ਵਜਾਉਣ ਵਾਲਿਆ ਦੀ ਖੈਰ ਨਹੀਂ ਹੋਵੇਗੀ। ਚੰਡੀਗੜ੍ਹ ਦੇ ਤਿੰਨ ਹਸਪਤਾਲ ਅੱਗੇ ਹਾਰਨ ਵਜਾਉਣ ਵਾਲੇ ਵਾਹਨ ਚਾਲਕਾਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਵਿੱਚ ਤਿੰਨ ਹਸਪਤਾਲਾਂ ਦੇ ਅੱਗੇ ਹਾਰਨ ਵਜਾਉਣ ਵਾਲੇ ਵਾਹਨ ਚਾਲਕਾਂ ਦਾ ਚਲਾਨ ਕੱਟਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਟ੍ਰੈਫਿਕ ਪੁਲਿਸ ਚੰਡੀਗੜ੍ਹ ਵਿੱਚ ਮੇਕ ਚੰਡੀਗੜ੍ਹ ਹਾਂਕ ਫ੍ਰੀ ਡਰਾਈਵ ਚਲਾਏਗੀ।
ਜਿਸ ਕਾਰਨ ਪੀਜੀਆਈ, ਸੈਕਟਰ-16 ਜਰਨਲ ਹਸਪਤਾਲ ਅਤੇ ਜੀਐਮਸੀਏਚ- 32 ਦੇ ਬਾਹਰ ਹਾਰਨ ਵਜਾਉਣ ਵਾਲਿਆ ਦਾ ਚਲਾਨ ਕੱਟਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਟ੍ਰੈਫਿਕ ਪੁਲਿਸ ਨੇ ਇਹਨਾਂ ਤਿੰਨਾ ਹਸਪਤਾਲਾਂ ਨੂੰ ਨਾਇਜ ਪਾਲਿਊਸ਼ਨ ਸਾਈਲੈਂਸ ਜੋਨ ਵਿੱਚ ਕਰ ਦਿੱਤਾ ਹੈ ਜਿਸ ਕਾਰਨ ਇਹਨਾਂ ਤਿੰਨਾਂ ਹਸਪਤਾਲਾਂ ਦੇ 100 ਮੀਟਰ ਦੇ ਦਾਇਰੇ ਤੇ ਕੋਈ ਵੀ ਵਾਹਨ ਚਾਲਕ ਹਾਰਨ ਨਹੀਂ ਵਜਾਏਗਾ।
ਜੇਕਰ ਇਸ ਤਰ੍ਹਾਂ ਦੀ ਹਰਕਤ ਕਰਦੇ ਹੋਏ ਕੋਈ ਦੇਖਿਆ ਗਿਆ ਤਾਂ ਉਸਦਾ 1 ਹਜਾਰ ਦਾ ਚਲਾਨ ਕੱਟਿਆ ਜਾਵੇਗਾ ਜੇਕਰ ਉਹੀ ਵਾਹਨ ਫਿਰ ਤੋਂ ਅਜਿਹੀ ਹੀ ਹਰਕਤ ਕਰਦੇ ਹੋਈ ਫਿਰ ਤੋਂ ਦਿਖਦਾ ਹੈ ਤਾਂ ਉਸਦਾ 200 ਰੁਪਏ ਚਲਾਨ ਕੱਟਿਆ ਜਾਵੇਗਾ। ਦੱਸਣਯੋਗ ਗੱਲ ਹੈ ਕਿ ਵਾਹਨਾਂ ਦੇ ਤੇਜ ਆਵਾਜ ਕਾਰਨ ਮਰੀਜਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ।


