ਸਿੱਧੂ ਨੂੰ ਲੈਕੇ ਨਰਮ ਪਏ ਕੈਪਟਨ ਦੇ ਮੰਤਰੀ ਕਿਹਾ, ‘ਕੈਬਨਿਟ ਵਿੱਚ ਨਹੀਂ ਸਿੱਧੂ ਦੀ ਚਰਚਾ ‘

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕੌਣ ਕੈਪਟਨ ਵਾਲੇ ਬਿਆਨ ਤੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰਨ ਵਾਲੇ ਕਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕੌਣ ਕੈਪਟਨ ਵਾਲੇ ਬਿਆਨ ਤੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰਨ ਵਾਲੇ ਕਈ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮੰਗਿਆ ਤੇ ਨਾਲ ਹੀ ਉਹਨਾਂ ਨੇ ਇਸ ਬਿਆਨ ਤੇ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਤੋਂ ਮੁਆਫੀ ਮੰਗਣ ਲਈ ਵੀ ਕਿਹਾ। ਪਰ ਹੁਣ ਕੈਪਟਨ ਦੇ ਮੰਤਰੀਆਂ ਦੇ ਸੁਰ ਨਵਜੋਤ ਸਿੰਘ ਸਿੱਧੂ ਨੂੰ ਲੈਕੇ ਨਰਮ ਪੈਂਦੇ ਹੋਏ ਦਿਖ ਰਹੇ ਹਨ।

tript rajinder bajwa

ਦੱਸ ਦਈਏ ਕਿ ਤ੍ਰਿਪਤ ਬਾਜਵਾ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਵਾਲੇ ਬਿਆਨ ਤੇ ਕੈਬਨਿਟ ਵਿੱਚ ਚਰਚਾ ਨਹੀਂ ਹੋਵੇਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ਸਿੱਧੂ ਸ਼ਾਮਿਲ ਵੀ ਨਹੀਂ ਹੋਣਗੇ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਰਾਜਸਥਾਨ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਉਹਨਾਂ ਨੇ ਤੇਲਗਾੰਨਾ ਵਿੱਚ ਕੈਪਟਨ ਦੀ ਨਾਰਾਜਗੀ ਤੇ ਪੱਤਰਕਾਰ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਕੋਣ ਹੈ ਕੈਪਟਨ ਮੇਰਾ ਕੈਪਟਨ ਰਾਹੁਲ ਗਾਂਧੀ ਹੈ। ਇਸ ਬਿਆਨ ਤੋਂ ਬਾਅਦ ਕਈ ਮੰਤਰੀਆਂ ਨੇ ਸਿੱਧੂ ਦਾ ਅਸਤੀਫਾ ਮੰਗਿਆਂ ਸੀ।

Leave a Reply

Your email address will not be published. Required fields are marked *