ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਇਕ ਵਾਰ ਫਿਰ ਤੋਂ ਵਿਵਾਦ ਨਾਲ ਘਿਰ ਗਈ ਹੈ। ਦੱਸ ਦਈਏ ਕਿ ਸੋਸ਼ਲ ਮੀਡਿਆ ਤੇ ਕੁੱਝ ਤਸਵੀਰਾਂ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਅੱਤਵਾਦ ਸਰਗਨਾ ਹਾਫਿਜ ਸਇਦ ਦੇ ਸਾਥੀ ਗੋਪਾਲ ਚਾਵਲਾ ਨਾਲ ਨਜਰ ਆ ਰਹੇ ਹਨ। ਜਿਸ ਕਾਰਨ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਤੋ ਵਿਵਾਦ ਵਿੱਚ ਫੱਸ ਗਏ ਹਨ।
ਇਹਨਾਂ ਹੀ ਨਹੀਂ ਗੋਪਾਲ ਚਾਵਲਾ ਨਾਲ ਗੋਬਿੰਦ ਸਿੰਘ ਲੌਂਗੋਵਾਲ ਨਾਲ ਵੀ ਨਜਰ ਆਏ ਸੀ।
https://www.facebook.com/LivingIndiaNewschannel/videos/275872873010511/
ਗੋਪਾਲ ਚਾਵਲਾ ਨੇ ਇਹ ਤਸਵੀਰਾਂ ਸੋਸ਼ਲ ਮੀਡਿਆ ਤੇ ਸ਼ੇਅਰ ਕੀਤੀਆ ਹਨ। ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ।
ਦੱਸਣਯੋਗ ਗੱਲ ਹੈ ਕਿ ਇਕ ਪਾਸੇ ਪਾਕਿਸਤਾਨ ਭਾਰਤ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਖਾਲਿਸਤਾਨ ਨੂੰ ਪਾਕਿਸਤਾਨ ਵਿੱਚ ਦਫਤਰ ਦੇ ਲਈ ਇਜਾਜਤ ਦੇ ਰਿਹਾ ਹੈ।
ਦੱਸ ਦਈਏ ਕਿ ਪਾਕਿਸਤਾਨ ਦੇ ਆਰਮੀ ਚੀਫ ਬਾਜਵਾ ਦੇ ਨਾਲ ਵੀ ਗੋਪਾਲ ਚਾਵਲਾ ਦੀਆਂ ਤਸਵੀਰਾਂ ਸਾਹਮਏ ਆਇਆ ਹਨ। ਇਹਨਾਂ ਤਸਵੀਰਾਂ ਦੇ ਚਲਦੇ ਪਾਕਿਸਤਾਨ ਤੇ ਵੀ ਸਵਾਲ ਚੁੱਕੇ ਜਾ ਰਹੇ ਹਨ।


