#Viral: ਮਾਣ ਪੰਜਾਬੀ ਹੈ.. ਤੇ ਮੇਰੇ ਘਰ ਰੇਡ ਪਈ ਤੇ ਪੁਲਿਸ ਵੀ ਪੰਜਾਬੀ ਹੈ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੋਸ਼ਲ ਮੀਡਿਆ ਤੇ ਇਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬੀ ਨੱਚਦੇ ਗਾਉਂਦੇ ਹੋਏ ਨਜਰ ਆ ਰਹੇ ਹਨ।  ਵਾਇਰਲ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੋਸ਼ਲ ਮੀਡਿਆ ਤੇ ਇਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬੀ ਨੱਚਦੇ ਗਾਉਂਦੇ ਹੋਏ ਨਜਰ ਆ ਰਹੇ ਹਨ।  ਵਾਇਰਲ ਹੋ ਰਹੀ ਵੀਡਿਓ ਕੈਨੇਡਾ ਦੀ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਕੁਝ ਪੰਜਾਬੀ ਲੋਕਾਂ ਦੀ ਸਿਕਾਇਤ ਕਿਸੇ ਵਿਅਕਤੀ ਨੇ ਪੁਲਿਸ ਨੂੰ ਦਿੱਤੀ।

Punjabi

Punjabi

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਕਿਹਾ ਕਿ ਕੁਝ ਲੋਕ ਰੌਲਾ  ਪਾ ਰਹੇ ਹਨ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚ ਗਈ। ਪਰ ਪੰਜਾਬੀ ਲੋਕਾਂ ਦਾ ਰੌਲਾ ਉਸ ਸਮੇਂ ਹੋਰ ਵੱਧ ਗਿਆ ਜਦੋ ਉਹਨਾਂ ਨੇ ਦੇਖਿਆ ਕਿ ਪੁਲਿਸ ਵੀ ਪੰਜਾਬੀ ਹੈ।

https://twitter.com/twitter/statuses/1066756036789444608

ਜਿਸ ਤੇ ਉਹਨਾਂ ਨੇ ਮਾਣ ਪੰਜਾਬੀ ਹੈ ਤੇ ਮੇਰੇ ਘਰ ਰੇਡ ਪਈ ਤੇ ਪੁਲਿਸ ਵੀ ਪੰਜਾਬੀ ਹੈ ਗਾਉਣਾ ਸ਼ੁਰੂ ਕਰ ਦਿੱਤਾ ਹੈ। ਵੀਡਿਓ ਵਿੱਚ ਤੁੱਸੀ ਦੇਖ ਸਕਦੇ ਹੋ ਕਿ ਦਸਤਾਰਧਾਰੀ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਨੱਚ ਰਹੇ ਹਨ। ਦੱਸ ਦਈਏ ਕਿ ਇਸ ਵੀਡਿਓ ਨੂੰ ਕਿਸੇ @ikaveri ਨੇ ਸੋਸ਼ਲ ਮੀਡਿਆ ਤੇ ਸਾਂਝਾ ਕੀਤੀ ਹੈ। ਇਸ ਵੀਡਿਓ ਨੂੰ ਕਰੀਬ 70 ਹਜਾਰ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ।

Leave a Reply

Your email address will not be published. Required fields are marked *